Breaking News
Dashmesh GS Electricals Verka Smart Media Insurance Point Tav Prasad

Bhutani Filmfare Awards 2025: ਮੋਹਾਲੀ ‘ਚ ਪੰਜਾਬੀ ਸਿਨੇਮਾ ਦੇ ਸ਼ਾਨਦਾਰ ਜਸ਼ਨਾਂ ਦੀ ਰਾਤ

ਮੋਹਾਲੀ, 5 ਅਗਸਤ, ਅਮਨਦੀਪ ਸਿੰਘ:

ਪੰਜਾਬੀ ਸਿਨੇਮਾ ਦੇ ਸਭ ਤੋਂ ਵੱਡੇ ਜਸ਼ਨ “ਭੂਟਾਨੀ ਫਿਲਮਫੇਅਰ ਐਵਾਰਡਜ਼ ਪੰਜਾਬੀ 2025”, ਜਿਸਨੂੰ EaseMyTrip ਕੋ-ਪ੍ਰਜ਼ੈਂਟ ਕਰ ਰਿਹਾ ਹੈ, ਦੀ ਵਾਪਸੀ ਹੋ ਰਹੀ ਹੈ। ਇਹ ਸ਼ਾਨਦਾਰ ਇਵੈਂਟ 23 ਅਗਸਤ ਨੂੰ ਮੋਹਾਲੀ ਵਿੱਚ ਹੋਵੇਗਾ, ਜਿੱਥੇ ਪੰਜਾਬੀ ਫਿਲਮ ਜਗਤ ਦੇ ਸਾਰੇ ਮਸ਼ਹੂਰ ਸਿਤਾਰੇ ਇਕ ਮੰਚ ਉਤੇ ਇਕੱਠੇ ਹੋਣਗੇ।

ਇਸ ਸਮਾਗਮ ਵਿੱਚ ਗਲੈਮਰ, ਸਿਤਾਰਿਆਂ ਅਤੇ ਬੇਮਿਸਾਲ ਟੈਲੰਟ ਦੇ ਨਾਲ-ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ, ਨਿਰਦੇਸ਼ਕ, ਗਾਇਕ ਅਤੇ ਨਵੇਂ ਚਮਕਦੇ ਚਿਹਰੇ ਇਸ ਰੰਗੀਨ ਸ਼ਾਮ ਵਿੱਚ ਸ਼ਮੂਲੀਅਤ ਕਰਨਗੇ।

ਦੱਸਣਯੋਗ ਹੈ ਕਿ ਫਿਲਮਫੇਅਰ ਹਮੇਸ਼ਾ ਤੋਂ ਹੀ ਭਾਰਤੀ ਸਿਨੇਮਾ ਵਿੱਚ ਕਲਾ ਅਤੇ ਕਾਬਲੀਅਤ ਦਾ ਸਨਮਾਨ ਕਰਦਾ ਆ ਰਿਹਾ ਹੈ। ਹੁਣ ਇਸ ਵਾਰ ਇਹ ਜਸ਼ਨ ਪੰਜਾਬੀ ਸਿਨੇਮਾ ਦੇ ਨਾਮ ਸਮਰਪਿਤ ਕੀਤਾ ਜਾ ਰਿਹਾ ਹੈ, ਜੋ ਕਿ ਹਰ ਰੋਜ਼ ਨਵੇਂ ਮਿਆਰ ਸਥਾਪਤ ਕਰ ਰਿਹਾ ਹੈ। ਇਸ ਤਰ੍ਹਾਂ ਮੋਹਾਲੀ ਇੱਕ ਵਾਰ ਫਿਰ ਪੰਜਾਬੀ ਸਿਨੇਮਾ ਦੀ ਰੌਣਕ ਦਾ ਕੇਂਦਰ ਬਣਨ ਜਾ ਰਿਹਾ ਹੈ।

Leave a Reply

Your email address will not be published. Required fields are marked *