Breaking News
Dashmesh GS Electricals Verka Smart Media Insurance Point Tav Prasad

ਲੁਧਿਆਣਾ ਜ਼ਿਮਨੀ ਚੋਣ ਰੁਝਾਨ : AAP ਉਮੀਦਵਾਰ ਸੰਜੀਵ ਅਰੋੜਾ ਅੱਗੇ

ਲੁਧਿਆਣਾ, 23 ਜੂਨ, ਪੰਜਾਬੀ ਦੁਨੀਆ ਬਿਊਰੋ :

ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਇਹ ਗਿਣਤੀ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਕੀਤੀ ਜਾ ਰਹੀ ਸੀ। ਮਿਲੇ ਰੁਝਾਨਾਂ ਮੁਤਾਬਕ ਚੌਥੇ ਦੌਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਅੱਗੇ ਚੱਲ ਰਹੇ ਹਨ ਜਦਕਿ ਕਾਂਗਰਸ ਉਮੀਦਵਾਰ ਦੂਜੇ ਸਥਾਨ ‘ਤੇ ਹਨ। ਭਾਜਪਾ ਦੇ ਜੀਵਨ ਗੁਪਤਾ ਤੀਜੇ ਸਥਾਨ ‘ਤੇ ਚੱਲ ਰਹੇ ਹਨ, ਜਦਕਿ ਅਕਾਲੀ ਦਲ ਚੌਥੇ ਸਥਾਨ ਤੇ ਚੱਲ ਰਿਹਾ ਹੈ।

ਤਿੰਨ ਦੌਰਾਂ ਤੋਂ ਬਾਅਦ : ਸੰਜੀਵ ਅਰੋੜਾ (ਆਪ) – 8277, ਜੀਵਨ ਗੁਪਤਾ (ਭਾਜਪਾ) – 5217, ਭਾਰਤ ਭੂਸ਼ਣ ਆਸ਼ੂ (ਕਾਂਗਰਸ) – 5094 ਅਤੇ ਪਰਉਪਕਾਰ ਸਿੰਘ (ਅਕਾਲੀ ਦਲ) – 2575

ਸ਼ੁਰੂਆਤੀ ਰੁਝਾਨਾਂ ਵਿੱਚ ਦੂਜੇ ਦੌਰ ਵਿੱਚ ਆਮ ਆਦਮੀ ਪਾਰਟੀ ਨੂੰ 5854, ਕਾਂਗਰਸ ਪਾਰਟੀ ਨੂੰ 3372, ਭਾਜਪਾ ਨੂੰ 2769, ਸ਼੍ਰੋਮਣੀ ਅਕਾਲੀ ਦਲ ਨੂੰ 1764 ਵੋਟਾਂ ਮਿਲੀਆਂ ਹਨ।

ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਪਹਿਲਾਂ ਡਾਕ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਗਿਣਤੀ 14 ਦੌਰਾਂ ਵਿੱਚ ਕੀਤੀ ਜਾਵੇਗੀ। ਇਸ ਲਈ ਵੋਟਿੰਗ 19 ਜੂਨ ਨੂੰ ਹੋਈ ਸੀ, ਜਿਸ ਵਿੱਚ 51.33% ਵੋਟਰਾਂ ਨੇ ਆਪਣੀ ਵੋਟ ਪਾਈ।

Leave a Reply

Your email address will not be published. Required fields are marked *