Breaking News
Dashmesh GS Electricals Verka Smart Media Insurance Point Tav Prasad

5 Vidhan Sabha By-Election Results – Punjabi Dunia

ਨਵੀਂ ਦਿੱਲੀ, 23 ਜੂਨ, ਪੰਜਾਬੀ ਦੁਨੀਆ ਬਿਊਰੋ :

ਬੀਤੀ 19 ਜੂਨ ਨੂੰ 4 ਸੂਬਿਆਂ ਵਿੱਚ 5 ਵਿਧਾਨ ਸਭਾ ਸੀਟਾਂ ਦੀਆਂ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਘੋਸ਼ਿਤ ਕੀਤੇ ਜਾਣਗੇ। ਇਹਨਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਨਤੀਜੇ ਦੁਪਹਿਰ ਤੱਕ ਆਉਣ ਦੀ ਉਮੀਦ ਹੈ।

ਦੱਸਣਯੋਗ ਹੈ ਕਿ 19 ਜੂਨ ਨੂੰ ਗੁਜਰਾਤ ਦੇ ਵਿਸਾਵਦਰ ਅਤੇ ਕਾੜੀ, ਪੰਜਾਬ ਦੇ ਲੁਧਿਆਣਾ ਪੱਛਮੀ, ਕੇਰਲ ਦੀ ਨੀਲਾਂਬੁਰ ਅਤੇ ਪੱਛਮੀ ਬੰਗਾਲ ਦੀ ਕਾਲੀਗੰਜ ਸੀਟ ‘ਤੇ ਵੋਟਿੰਗ ਹੋਈ ਸੀ।

ਗੁਜਰਾਤ ਵਿੱਚ ਭਾਜਪਾ ਦੀ ਭਰੋਸੇਯੋਗਤਾ ਦਾਅ ‘ਤੇ ਲੱਗੀ ਹੋਈ ਹੈ। ਭਾਜਪਾ ਨੇ ਪਹਿਲਾਂ ਕਾੜੀ ਸੀਟ ਜਿੱਤੀ ਸੀ। ਅਜਿਹੀ ਸਥਿਤੀ ਵਿੱਚ ਭਾਜਪਾ ਕਾੜੀ ਸੀਟ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ‘ਆਪ’ ਵਿਧਾਇਕ ਭੂਪੇਂਦਰਭਾਈ ਗੰਡੂਭਾਈ ਭਯਾਨੀ ਨੇ 13 ਦਸੰਬਰ 2023 ਨੂੰ ਵਿਸਾਵਦਰ ਵਿੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ।

ਪੱਛਮੀ ਬੰਗਾਲ ਦੇ ਕਾਲੀਗੰਜ ਸੀਟ ‘ਤੇ ਟੀਐਮਸੀ ਅਤੇ ਕੇਰਲ ਦੇ ਨੀਲਾਂਬੁਰ ‘ਤੇ ਐਲਡੀਐਫ ਦਾ ਕਬਜ਼ਾ ਸੀ। ਪੰਜਾਬ ਦੀ ਲੁਧਿਆਣਾ ਪੱਛਮੀ ਸੀਟ ਆਮ ਆਦਮੀ ਪਾਰਟੀ ਕੋਲ ਸੀ। ‘ਆਪ’ ਨੇ ਲੁਧਿਆਣਾ ਪੱਛਮੀ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ।

Leave a Reply

Your email address will not be published. Required fields are marked *