
ਚੰਡੀਗੜ੍ਹ 22 ਜੂਨ, ਪੰਜਾਬੀ ਦੁਨੀਆ ਬਿਊਰੋ:
ਚੰਡੀਗੜ੍ਹ ਹਾਊਸਿੰਗ ਬੋਰਡ ਨੇ ਆਪਣੇ ਸੈਕਟਰ 53 ਵਿੱਚ ਬਣਨ ਵਾਲੇ ਨਵੇਂ ਹਾਊਸਿੰਗ ਪ੍ਰੋਜੈਕਟ ਤਹਿਤ ਬਣਨ ਵਾਲੇ ਫਲੈਟਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਇਹਨਾਂ ਫਲੈਟਾਂ ਦੀਆਂ ਕੀਮਤਾਂ ਵਿੱਚ ਕਰੀਬ 40% ਵਾਧਾ ਹੋ ਸਕਦਾ ਹੈ। ਇਹ ਵਾਧਾ 1 ਅਪ੍ਰੈਲ ਤੋਂ ਸ਼ਹਿਰ ਵਿੱਚ ਲਾਗੂ ਕੀਤੇ ਗਏ ਨਵੇਂ ਕੁਲੈਕਟਰ ਰੇਟਾਂ ਦੇ ਆਧਾਰ ‘ਤੇ ਕੀਤੇ ਜਾਣ ਦਾ ਪ੍ਰਸਤਾਵ ਹੈ।
ਚੰਡੀਗੜ੍ਹ ਹਾਊਸਿੰਗ ਬੋਰਡ ਨੇ ਕਿਹਾ ਹੈ ਕਿ 3 ਬੈੱਡਰੂਮ ਵਾਲਾ (HIG) ਫਲੈਟ ਹੁਣ 2.30 ਕਰੋੜ ਰੁਪਏ ਵਿੱਚ ਉਪਲੱਬਧ ਹੋਵੇਗਾ, ਜਦੋਂ ਕਿ ਪਹਿਲਾਂ ਇਸਦੀ ਕੀਮਤ 1.65 ਕਰੋੜ ਰੁਪਏ ਸੀ, ਭਾਵ ਇਸਦੀ ਕੀਮਤ ਵਿਚ 39.39 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ 2 BHK (MIG) ਦੀ ਕੀਮਤ 1.40 ਕਰੋੜ ਰੁਪਏ ਤੋਂ ਵੱਧ ਕੇ 1.97 ਕਰੋੜ ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ EWS ਫਲੈਟ ਦੀ ਕੀਮਤ 55 ਲੱਖ ਰੁਪਏ ਤੋਂ ਵੱਧ ਕੇ ਹੁਣ 74 ਲੱਖ ਰੁਪਏ ਹੋ ਗਈ ਹੈ।