Breaking News
Dashmesh GS Electricals Verka Smart Media Insurance Point Tav Prasad

New researches are very important to strengthen agriculture: Chairman Barsat

ਮੋਹਾਲੀ, 21 ਜੂਨ, ਪੰਜਾਬੀ ਦੁਨੀਆ ਬਿਊਰੋ:

ਸ. ਹਰਚੰਦ ਸਿੰਘ ਬਰਸਟ ਚੇਅਰਮੈਨ, ਕੌਸਾਂਬ ਅਤੇ ਚੇਅਰਮੈਨ, ਪੰਜਾਬ ਮੰਡੀ ਬੋਰਡ ਵੱਲੋਂ ਫੂਡ ਲੋਸ ਐਂਡ ਵੇਸਟ ਇਨ ਫਰੂਟ ਐਂਡ ਵੈਜੀਟੇਬਲ ਹੋਲਸੇਲ ਮਾਰਕੀਟ ਵਿਸ਼ੇ ਤੇ ਕਰਨਾਟਕ ਵਿਖੇ ਆਯੋਜਿਤ ਨੈਸ਼ਨਲ ਕਾਨਫਰੰਸ ਦੇ ਦੂਜੇ ਦਿਨ ਵੱਖ-ਵੱਖ ਖੋਜ ਕੇਂਦਰਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸ. ਬਰਸਟ ਵੱਲੋਂ ਸੀਨੀਅਰ ਸਾਇੰਟਿਸਟਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫਸਲਾਂ ਸਬੰਧੀ ਕੀਤੀ ਜਾ ਰਹੀ ਖੋਜ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ।

ਨੈਸ਼ਨਲ ਕਾਨਫਰੰਸ ਦੇ ਪਹਿਲੇ ਦਿਨ ਜਿੱਥੇ ਫਲ ਅਤੇ ਸਬਜੀਆਂ ਦੇ ਨੁਕਸਾਨ ਅਤੇ ਬਰਬਾਦੀ ਨੂੰ ਰੋਕਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ, ਉੱਥੇ ਹੀ ਦੂਜੇ ਦਿਨ ਸੈਂਟਰਲ ਹੋਰਟੀਕਲਚਰਲ ਐਕਸਪੈਰੀਮੈਂਟ ਸਟੈਸ਼ਨ, ਚੇਤੱਲੀ ਅਤੇ ਇੰਡੀਅਨ ਇੰਸਟੀਚਿਊਟ ਆਫ ਸਪਾਇਸਿਸ ਰਿਸਰਚ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸੀਨੀਅਰ ਸਾਇੰਟਿਸਟਾਂ ਵੱਲੋਂ ਇੰਸਟੀਚਿਊਟ ਵਿੱਚ ਕੀਤੀ ਜਾ ਰਹੀ ਖੋਜ ਅਤੇ ਵਿਕਸਤ ਨਵੀਆਂ ਕਿਸਮਾਂ ਬਾਰੇ ਜਾਣੂ ਕਰਵਾਇਆ ਗਿਆ। ਸੈਂਟਰਲ ਹੋਰਟੀਕਲਚਰਲ ਐਕਸਪੈਰੀਮੈਂਟ ਸਟੈਸ਼ਨ ਵੱਲੋਂ ਫਲਾਂ ਦੀਆਂ ਕਈ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਨਿਊਟਰੀਸ਼ਨ ਵੈਲਿਊ ਬਹੁਤ ਜਿਆਦਾ ਹੈ। ਇਨ੍ਹਾਂ ਫਲਾਂ ਦੀ ਪੈਦਾਵਾਰ ਲਈ ਲੋੜੀਂਦੇ ਵਾਤਾਵਰਨ ਅਤੇ ਤਕਨੀਕਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਇੰਡੀਅਨ ਇੰਸਟੀਚਿਊਟ ਆਫ ਸਪਾਇਸਿਸ ਰਿਸਰਚ ਵਿਖੇ ਮਸਾਲਿਆਂ ਦੀਆਂ ਡਿਵਲਪ ਕੀਤੀਆਂ ਜਾ ਰਹੀਆਂ ਨਵੀਆਂ ਕਿਸਮਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਸੀਨੀਅਰ ਸਾਇੰਟਿਸਟਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਨਵੀਂ ਖੋਜਾਂ ਦੀ ਲੋੜ ਅਤੇ ਉਪਯੋਗਿਤਾ ਤੇ ਰੋਸ਼ਨੀ ਪਾਈ। ਉਨ੍ਹਾਂ ਕਿਹਾ ਕਿ ਖੇਤੀ ਨੂੰ ਮਜਬੂਤ ਕਰਨ ਲਈ ਨਵੀਆਂ ਖੋਜਾਂ ਦੀ ਬਹੁਤ ਲੋੜ ਹੈ ਅਤੇ ਇਹੋ ਜਿਹੇ ਇੰਸਟੀਚਿਊਟਸ ਨਾ ਸਿਰਫ਼ ਭਾਰਤੀ ਖੇਤੀ ਦੀ ਮਜਬੂਤੀ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ, ਸਗੋਂ ਇਹ ਖੇਤੀਬਾੜੀ ਦੇ ਭਵਿੱਖ ਨੂੰ ਵੀ ਨਵੀਂ ਦਿਸ਼ਾ ਦੇ ਰਹੇ ਹਨ।

ਸ. ਬਰਸਟ ਨੇ ਖੋਜ ਕੇਂਦਰਾਂ ਦੀ ਮਹੱਤਤਾਂ ਤੇ ਜੋਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਖੋਜ ਕੇਂਦਰ ਭਾਰਤੀ ਖੇਤੀਬਾੜੀ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਉਨ੍ਹਾਂ ਇਨ੍ਹਾਂ ਖੋਜ ਕੇਂਦਰਾਂ ਨੂੰ ਹੋਰ ਉਤਸ਼ਾਹਤ ਕਰਦੇ ਹੋਏ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਫਸਲਾਂ ਦੀਆਂ ਅਜਿਹੀਆਂ ਨਵੀਆਂ ਕਿਸਮਾਂ ਵਿਕਸਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜੋ ਵੱਖ-ਵੱਖ ਮੌਸਮੀ ਸਥਿਤੀਆਂ ਵਿੱਚ ਵਧੀਆ ਨਤੀਜੇ ਦੇਣ, ਜਿਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਗਾ ਕੇ ਕਿਸਾਨ ਲਾਭ ਉਠਾ ਸਕਣ।

Leave a Reply

Your email address will not be published. Required fields are marked *