Breaking News
Dashmesh GS Electricals Verka Smart Media Insurance Point Tav Prasad

ਵਿਧਾਇਕ ਕੁਲਵੰਤ ਸਿੰਘ ਦੀਆਂ ਕੋਸ਼ਿਸ਼ਾਂ ਬਾਅਦ ਗਮਾਡਾ ਸੈਕਟਰ 76-80 ਦੇ ਅਲਾਟੀਆਂ ‘ਤੇ ਲਗਾਏ ਇਨਹਾਂਸਮੈਂਟ ਖਰਚੇ ਨੂੰ ਘਟਾਉਣ ਲਈ ਸਹਿਮਤ ਹੋਇਆ

ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਗਮਾਡਾ ਸੀ ਏ ਨਾਲ ਮੀਟਿੰਗ ਬਾਅਦ ਬਣੀ ਸਹਿਮਤੀ

ਐਸ.ਏ.ਐਸ. ਨਗਰ, 9 ਜੂਨ, ਮਨਜੀਤ ਸਿੰਘ ਚਾਨਾ:

ਸੈਕਟਰ 76-80 ਦੇ ਅਲਾਟੀਆਂ, ਜਿਨ੍ਹਾਂ ਨੂੰ ਇਨਹਾਸਮੈਂਟ ਖਰਚਾ ਜਮ੍ਹਾਂ ਕਰਵਾਉਣ ਲਈ ਗਮਾਡਾ ਵੱਲੋਂ ਨੋਟਿਸ ਦਿੱਤੇ ਗਏ ਸਨ, ਨੂੰ ਵੱਡੀ ਰਾਹਤ ਦਿੰਦੇ ਹੋਏ, ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਇਨਹਾਸਮੈਂਟ ਦੀ ਰਾਸ਼ੀ ਨੂੰ ਘਟਾਉਣ ਲਈ ਸਹਿਮਤ ਹੋ ਗਈ ਹੈ। ਇਹ ਸਹਿਮਤੀ ਅੱਜ ਵਿਧਾਇਕ ਕੁਲਵੰਤ ਸਿੰਘ ਵੱਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਾਰੰਗਲ ਨਾਲ ਕੀਤੀ ਮੀਟਿੰਗ ਤੋਂ ਬਾਅਦ ਬਣੀ। ਉਹ ਇਨ੍ਹਾਂ ਨਿਵਾਸੀਆਂ ਦੀ ਇਸ ਮੁਸ਼ਕਿਲ ਦੇ ਹੱਲ ਲਈ ਪਿਛਲੇ ਕਈ ਦਿਨਾਂ ਤੋਂ ਯਤਨਸ਼ੀਲ ਸਨ।

ਜਾਣਕਾਰੀ ਦਿੰਦੇ ਹੋਏ, ਐਸ.ਏ.ਐਸ. ਨਗਰ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਅਥਾਰਟੀ ਨੇ ਪਹਿਲਾਂ ਇਨ੍ਹਾਂ ਸੈਕਟਰਾਂ ਦੇ ਅਲਾਟੀਆਂ ਨੂੰ 3164/- ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਇਨਹਾਸਮੈਂਟ ਖਰਚ ਅਦਾ ਕਰਨ ਲਈ ਨੋਟਿਸ ਭੇਜੇ ਸਨ, ਜਿਸ ਤੇ ਅਲਾਟੀਆਂ ਵੱਲ਼ੋਂ ਇਸ ਖਰਚੇ ਨੂੰ ਘਟਾਉਣ ਦੀ ਬੇਨਤੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਵੀ ਗਮਾਡਾ ਕੋਲ ਚੁੱਕਿਆ ਗਿਆ ਸੀ।

ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਮੁੱਦੇ ‘ਤੇ ਵਿਚਾਰ ਕਰਨ ਤੋਂ ਬਾਅਦ, ਹੁਣ ਗਮਾਡਾ ਨੇ ਇਨਹਾਸਮੈਂਟ ਖਰਚੇ ਨੂੰ 839/- ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਘਟਾਉਣ ਦਾ ਵਿਚਾਰ ਕੀਤਾ ਹੈ ਅਤੇ ਅਥਾਰਟੀ ਜਲਦੀ ਹੀ ਸਮਰੱਥ ਪੱਧਰ ਤੋਂ ਪ੍ਰਵਾਨਗੀ ਲੈਣ ਲਈ ਕੇਸ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਇੱਕ ਵਾਰ ਮਨਜ਼ੂਰੀ ਮਿਲਣ ਤੋਂ ਬਾਅਦ, ਇਹ ਸੈਕਟਰ 76-80 ਦੇ ਅਲਾਟੀਆਂ ਲਈ ਵੱਡੀ ਰਾਹਤ ਹੋਵੇਗੀ। ਇਸ ਤੋਂ ਇਲਾਵਾ, ਜਿਨ੍ਹਾਂ ਅਲਾਟੀਆਂ ਨੇ ਨੋਟਿਸ ਜਾਰੀ ਹੋਣ ਦੀ ਮਿਤੀ ਤੋਂ ਲੈ ਕੇ ਹੁਣ ਤੱਕ ਇਨਹਾਸਮੈਂਟ ਦੀ ਰਾਸ਼ੀ ਜਮ੍ਹਾਂ ਨਹੀਂ ਕਰਵਾਈ ਹੈ, ਉਨ੍ਹਾਂ ਤੋਂ ਕੋਈ ਜੁਰਮਾਨਾ/ਵਿਆਜ ਨਹੀਂ ਲਿਆ ਜਾਵੇਗਾ ਅਤੇ ਜਿਨ੍ਹਾਂ ਅਲਾਟੀਆਂ ਨੇ ਜਾਰੀ ਕੀਤੇ ਗਏ ਨੋਟਿਸਾਂ ਦੇ ਜਵਾਬ ਵਿੱਚ ਇਹ ਰਾਸ਼ੀ ਅਦਾ ਕਰ ਦਿੱਤੀ ਹੈ, ਉਨ੍ਹਾਂ ਦੀ ਵਾਧੂ ਰਕਮ ਨੂੰ ਐਡਜਸਟ/ਰਿਫੰਡ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਸਿਲਸਿਲੇ ਵਿੱਚ ਐਂਟੀ-ਇਨਹਾਂਸਮੈਂਟ ਕਮੇਟੀ ਸੈਕਟਰ 76-80, ਐਸ ਏ ਐਸ ਨਗਰ ਦੇ ਮੈਂਬਰਾਂ ਦੀ ਇਨਹਾਂਸਮੈਂਟ ਚਾਰਜਾਂ ਵਿੱਚ ਕਟੌਤੀ ਦੇ ਮੁੱਦੇ ਤੇ ਪੁੱਡਾ ਭਵਨ ਵਿਖੇ ਮੁੱਖ ਪ੍ਰਸ਼ਾਸਕ, ਗਮਾਡਾ ਨਾਲ ਹੋਈ ਮੁਲਾਕਾਤ ਕਾਮਯਾਬ ਰਹੀ।

ਮੁੱਖ ਪ੍ਰਸ਼ਾਸਕ ਨਾਲ ਮੁਲਾਕਾਤ ਕਰਨ ਵਾਲੀ ਕਮੇਟੀ ਵਿੱਚ ਸੁਖਦੇਵ ਸਿੰਘ ਪਟਵਾਰੀ (ਕਨਵੀਨਰ), ਸ੍ਰੀਮਤੀ ਚਰਨਜੀਤ ਕੌਰ, ਸ੍ਰੀ ਰਾਜੀਵ ਵਸ਼ਿਸ਼ਟ, ਸ੍ਰੀ ਸੁਖਚੈਨ ਸਿੰਘ, ਸ੍ਰੀ ਜਰਨੈਲ ਸਿੰਘ ਅਤੇ ਸ੍ਰੀ ਮੇਜਰ ਸਿੰਘ ਸ਼ਾਮਲ ਸਨ।

Leave a Reply

Your email address will not be published. Required fields are marked *