Breaking News
Smart Media Dashmesh Insurance Point

ਕੋਰੋਨਾ ਨਾਲ ਦਿੱਲੀ ਸਮੇਤ ਦੇਸ਼ ਭਰ ‘ਚ 7 ਮੌਤਾਂ

ਭਾਰਤ ਵਿੱਚ ਇਸ ਸਮੇਂ ਕੋਵਿਡ ਦੇ 2,710 ਸਰਗਰਮ ਮਾਮਲੇ

ਨਵੀਂ ਦਿੱਲੀ, 31 ਮਈ, ਪੰਜਾਬੀ ਦੁਨੀਆ ਬਿਊਰੋ:

ਭਾਰਤ ਵਿੱਚ ਕੋਵਿਡ-19 ਮਾਮਲਿਆਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਦਿੱਲੀ ਤੋਂ ਇਕ ਮਾੜੀ ਖਬਰ ਆਈ ਹੈ, ਜਿਥੇ ਸ਼ਨੀਵਾਰ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ-19 ਪਾਜ਼ੇਟਿਵ ਇਕ 60 ਸਾਲਾ ਔਰਤ ਮੌਤ ਹੋ ਗਈ ਹੈ। ਹਾਲ ਹੀ ਵਿੱਚ ਕੋਵਿਡ ਮਾਮਲਿਆਂ ਵਿੱਚ ਵਾਧੇ ਵਿਚਕਾਰ ਰਾਜਧਾਨੀ ਵਿੱਚ ਇਹ ਪਹਿਲੀ ਮੌਤ ਹੈ। ਅਧਿਕਾਰੀਆਂ ਨੇ ਦੱਸਿਆ ਕਿ “ਔਰਤ ਲੈਪਰੋਟੋਮੀ ਤੋਂ ਬਾਅਦ ਤੀਬਰ ਅੰਤੜੀਆਂ ਦੀ ਰੁਕਾਵਟ ਤੋਂ ਪੀੜਤ ਸੀ।

ਸਿਹਤ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ, ਭਾਰਤ ਵਿੱਚ ਇਸ ਸਮੇਂ ਕੋਵਿਡ-19 ਦੇ 2,710 ਸਰਗਰਮ ਮਾਮਲੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੇਰਲ ਵਿੱਚ ਹਨ, ਜਦਕਿ ਦਿੱਲੀ ਵਿੱਚ ਇਸ ਸਮੇਂ 294 ਸਰਗਰਮ ਮਾਮਲੇ ਹਨ।

ਸਿਹਤ ਵਿਭਾਗ ਨੇ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ 24 ਘੰਟਿਆਂ ਵਿੱਚ ਕੋਵਿਡ ਕਾਰਨ 7 ਮੌਤਾਂ ਹੋ ਚੁੱਕੀਆਂ ਹਨ। ਜਿਸ ਵਿਚ ਮਹਾਰਾਸ਼ਟਰ ਵਿੱਚ 2, ਜਦਕਿ ਦਿੱਲੀ, ਗੁਜਰਾਤ, ਕਰਨਾਟਕ, ਪੰਜਾਬ ਅਤੇ ਤਾਮਿਲਨਾਡੂ ਵਿੱਚ ਇੱਕ-ਇੱਕ ਮੌਤ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *