
ਜਿਨੀਵਾ, 29 ਮਈ, ਪੰਜਾਬੀ ਦੁਨੀਆ ਬਿਊਰੋ:
ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਨੇ 2025-2029 ਲਈ ਆਪਣੇ ਨਵੇਂ ਗਲੋਬਲ ਸਾਲਾਨਾ ਤੋਂ ਦਹਾਕਾ ਜਲਵਾਯੂ ਅਪਡੇਟ ਵਿੱਚ ਇੱਕ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਅਗਲੇ ਪੰਜ ਸਾਲਾਂ ਵਿੱਚ ਵਿਸ਼ਵ ਭਰ ਵਿੱਚ ਤਾਪਮਾਨ ਵਧਦਾ ਰਹੇਗਾ।
ਰਿਪੋਰਟ ਵਿੱਚ ਇਹ ਖਦਸ਼ਾ ਜਤਾਇਆ ਗਿਆ ਹੈ ਕਿ 80% ਸੰਭਾਵਨਾ ਹੈ ਕਿ 2025 ਅਤੇ 2029 ਦੇ ਵਿਚਕਾਰ ਘੱਟੋ-ਘੱਟ ਇੱਕ ਸਾਲ ਰਿਕਾਰਡ ਦੇ ਸਭ ਤੋਂ ਗਰਮ ਸਾਲ (ਮੌਜੂਦਾ 2024) ਨੂੰ ਪਾਰ ਕਰ ਜਾਵੇਗਾ, ਜਿਸ ਵਿੱਚ ਤਾਪਮਾਨ ਪੂਰਵ-ਉਦਯੋਗਿਕ ਔਸਤ ਨਾਲੋਂ 1.2°C ਤੋਂ 1.9°C ਵੱਧ ਰਹਿਣ ਦੀ ਉਮੀਦ ਹੈ। ਭਵਿੱਖਬਾਣੀ ਵਿੱਚ ਇਹ ਵੀ ਕਿਹਾ ਹੈ ਕਿ 70% ਸੰਭਾਵਨਾ ਹੈ ਕਿ ਪੰਜ ਸਾਲਾਂ ਦੀ ਔਸਤ ਗਰਮੀ 1.5°C ਤੋਂ ਵੱਧ ਜਾਵੇਗੀ।