
ਚੰਡੀਗੜ੍ਹ, 28 ਮਈ, ਪੰਜਾਬੀ ਦੁਨੀਆ ਬਿਊਰੋ:
ਦੇਸ਼ ਭਰ ਵਿੱਚ ਦੇ ਨਾਲ-ਨਾਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਕੋਰੋਨਾ ਵਾਇਰਸ ਮੁੜ ਤੋਂ ਪੈਰ ਪਸਾਰ ਰਿਹਾ ਹੈ। ਹੁਣ ਤੱਕ ਦੇਸ਼ ਵਿੱਚ ਕੋਵਿਡ ਦੇ ਸੈਂਕੜੇ ਹੀ ਮਾਮਲੇ ਸਾਹਮਣੇ ਆ ਚੁੱਕੇ ਸਨ, ਪਰ ਹੁਣ ਮਾੜੀ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ਵਿੱਚ ਲੁਧਿਆਣਾ ਦੇ ਵਸਨੀਕ 40 ਸਾਲਾ ਇੱਕ ਆਦਮੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਹ ਖਬਰ ਆਉਣ ਤੋਂ ਬਾਅਦ ਤੁਰੰਤ ਹਸਪਤਾਲ ਵਿੱਚ ਹੜਕੰਪ ਮੱਚ ਗਿਆ। ਜੀਐਮਸੀਐਚ 32 ਨੇ ਤੁਰੰਤ ਕਰੋਨਾ ਆਈਸੋਲੇਸ਼ਨ ਸੈਂਟਰ ਖੋਲ ਦਿੱਤਾ ਹੈ।ਇਸ ਸ਼ਖਸ ਨੂੰ ਸਾਹ ਦੀ ਦਿੱਕਤ ਹੋਣ ਤੋਂ ਬਾਅਦ 4 ਦਿਨ ਪਹਿਲਾਂ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ, ਸੈਕਟਰ 32 ਵਿਖੇ ਭਰਤੀ ਕਰਵਾਇਆ ਗਿਆ ਸੀ।
ਇਸ ਦੌਰਾਨ ਪ੍ਰਸ਼ਾਸਨ ਅਲਰਟ ਹੋ ਗਿਆ ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਸਲਾਹ ਦਿੱਤੀ ਹੈ।