Breaking News
Smart Media Dashmesh Mohali Walk Smart Media Insurance Point Hardev Singh Ubha

ਭਾਰਤ ਵਿੱਚ ਦੋ ਨਵੇਂ COVID ਵਾਇਰਸਾਂ ਨੇ ਦਿੱਤੀ ਦਸਤਕ

ਗੁਜਰਾਤ ਵਿਚ 83 ਲੋਕ ਕੋਵਿਡ ਤੋਂ ਪੀੜ੍ਹਤ: ਰਿਪੋਰਟ

ਸਿਹਤ ਵਿਭਾਗ ਵੱਲੋਂ ਕਰਨਾਟਕ, ਦਿੱਲੀ ਅਤੇ ਪੱਛਮੀ ਬੰਗਾਲ ਆਦਿ ਰਾਜਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ

ਨਵੀਂ ਦਿੱਲੀ, 27 ਮਈ, ਪੰਜਾਬੀ ਦੁਨੀਆ ਬਿਊਰੋ:

ਏਸ਼ੀਆਈ ਦੇਸ਼ਾਂ ਵਿੱਚ ਕੋਵਿਡ ਵਾਧੇ ਤੋਂ ਬਾਅਦ ਭਾਰਤ ਵਿੱਚ ਕੋਵਿਡ-19 ਮਾਮਲਿਆਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਕਰਨਾਟਕ, ਦਿੱਲੀ ਅਤੇ ਪੱਛਮੀ ਬੰਗਾਲ ਸਮੇਤ ਕਈ ਰਾਜਾਂ ਦੇ ਲੋਕਾਂ ਨੂੰ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਕ, ਦੇਸ਼ ਭਰ ਵਿੱਚ ਕਰੀਬ 275 ਲੋਕ ਕੋਵਿਡ ਵਾਇਰਸ ਤੋਂ ਪੀੜ੍ਹਤ ਹਨ। ਜ਼ਿਆਦਾਤਰ ਕੇਸਾਂ ਵਿਚ ਇਸਦਾ ਖਤਰਾ ਬਹੁਤਾ ਨਹੀਂ ਹੈ ਅਤੇ ਇਸ ਨੂੰ ਘਰੇਲੂ ਇਕਾਂਤਵਾਸ ਰਾਹੀਂ ਹੀ ਠੀਕ ਕੀਤਾ ਜਾ ਸਕਦਾ ਹੈ ਪਰ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਸੰਜਮ ਵਰਤਣ ਦੀ ਸਲਾਹ ਦਿੱਤੀ ਹੈ।

ਵਧਦੇ ਮਾਮਲਿਆਂ ਦੇ ਵਿਚਕਾਰ, ਭਾਰਤ ਦੇ SARS-CoV-2 ਜੀਨੋਮਿਕਸ ਕੰਸੋਰਟੀਅਮ (INSACOG) ਨੇ ਦੋ ਨਵੇਂ ਕੋਰੋਨਾਵਾਇਰਸ ਉਪ-ਰੂਪਾਂ ਦੀ ਪਛਾਣ ਕੀਤੀ ਹੈ। NB.1.8.1 ਅਤੇ LF.7। ਦੋਵਾਂ ਨੂੰ ਵਿਸ਼ਵ ਸਿਹਤ ਸੰਗਠਨ (WHO) ਦੁਆਰਾ “ਚਿੰਤਾਜਨਤਕ ਵਾਇਰਸ” ਜਾਂ “ਨਿਗਰਾਨੀ ਅਧੀਨ ਰੂਪਾਂ” ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ, ਜੋ ਕਿ ਵਿਸ਼ਵਵਿਆਪੀ ਜਨਤਕ ਸਿਹਤ ਜੋਖਮ ਦੇ ਮੌਜੂਦਾ ਹੇਠਲੇ ਪੱਧਰ ਨੂੰ ਦਰਸਾਉਂਦਾ ਹੈ।

ਭਾਰਤ ਦੇ ਹਾਲੀਆ ਵਾਧੇ ਨੂੰ ਵਧਾਉਣ ਵਾਲਾ ਪ੍ਰਮੁੱਖ ਸਟ੍ਰੇਨ JN.1 ਵੇਰੀਐਂਟ ਹੈ, ਜੋ ਲਗਭਗ 53% ਨਵੇਂ ਇਨਫੈਕਸ਼ਨਾਂ ਲਈ ਜ਼ਿੰਮੇਵਾਰ ਹੈ।

ਗੁਜਰਾਤ ਵਿਚ 83 ਲੋਕ ਕੋਵਿਡ ਤੋਂ ਪੀੜ੍ਹਤ: ਰਿਪੋਰਟ

ਗੁਜਰਾਤ ਵਿਚ ਕੋਵਿਡ ਦੇ 83 ਐਕਟਿਵ ਕੇਸ ਸਾਹਮਣੇ ਆਉਣ ਨਾਲ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕੇਰਲਾ (430), ਮਹਾਰਾਸ਼ਟਰ (209), ਅਤੇ ਦਿੱਲੀ (104) ਕੋਵਿਡ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਗੁਜਰਾਤ ਚੌਥੇ ਨੰਬਰ ਉਤੇ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ, ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ 76 ਕੇਸ ਸਾਹਮਣੇ ਆਏ ਹਨ।

ਰਾਜ ਵਿੱਚ ਕੋਵਿਡ ਦੇ ਪ੍ਰਚਲਿਤ ਰੂਪਾਂ ਵਿਚ ਐਲਐਫ.7 ਦੇ ਚਾਰ ਕੇਸ ਹਨ, ਜਦੋਂ ਕਿ ਐਲ.ਐਫ.7.9 ਅਤੇ ਐਕਸਐਫਜੀ ਵਿੱਚ ਰਾਜ ਵਿੱਚ ਵਿਸ਼ਲੇਸ਼ਣ ਕੀਤੇ ਗਏ ਤਿੰਨ ਕੇਸ ਹਨ। ਮਾਹਿਰਾਂ ਨੇ ਕਿਹਾ ਕਿ ਸਾਰੇ ਓਮੀਕਰੌਨ ਵਾਇਰਸ ਦੇ ਰੂਪ ਹਨ ਅਤੇ ਇਹਨਾਂ ਨਾਲ ਕੋਈ ਵੱਡਾ ਖ਼ਤਰਾ ਨਹੀਂ ਹੈ। ਕਿਉਂਕਿ ਇਹ ਜ਼ਿਆਦਾ ਫੈਲਦਾ ਨਹੀਂ ਅਤੇ ਇਸ ਰਾਹੀਂ ਮੌਤ ਦਰ ਵੀ ਕਾਫੀ ਘੱਟ ਹੈ।

Leave a Reply

Your email address will not be published. Required fields are marked *