Breaking News
Dashmesh GS Electricals Verka Smart Media Insurance Point Tav Prasad

ਰੋਗ ਰਹਿਤ ਜੀਵਨ ਤੇ ਮਾਨਸਿਕ ਤੌਰ ਤੇ ਤਨਾਅ ਮੁਕਤ ਰਹਿਣ ਲਈ ਨਿਰੰਤਰ ਯੋਗ ਅਭਿਆਸ ਜ਼ਰੂਰੀ: SDM

ਮੋਹਾਲੀ, 21 ਮਈ, ਪੰਜਾਬੀ ਦੁਨੀਆ ਬਿਊਰੋ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਨਿਰੋਈ ਸਿਹਤ ਪ੍ਰਦਾਨ ਕਰਨ ਦੇ ਮਿਸ਼ਨ ਨਾਲ ਸ਼ੁਰੂ ਕੀਤੀ ਸੀ ਐਮ ਦੀ ਯੋਗਸ਼ਾਲਾ ਤਹਿਤ ਲਾਏ ਜਾ ਰਹੇ ਯੋਗਾ ਸੈਸ਼ਨਾਂ ਵਿੱਚ ਹਿੱਸਾ ਲੈ ਕੇ ਲੋਕ ਸਿਹਤਮੰਤ ਜੀਵਨ ਅਤੇ ਤਨਾਅ ਮੁਕਤ ਜਿੰਦਗੀ ਦਾ ਆਨੰਦ ਮਾਣ ਰਹੇ ਹਨ।

ਸ੍ਰੀਮਤੀ ਦਮਨਦੀਪ ਕੌਰ ਐਸ.ਡੀ.ਐਮ ਮੋਹਾਲੀ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਯੋਗਸ਼ਾਲਾ ਤਹਿਤ ਲੱਗਣ ਵਾਲੀਆਂ ਯੋਗਸ਼ਾਲਾਵਾਂ ਦਾ ਲੋਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਇੰਨ੍ਹਾਂ ਕਲਾਸਾਂ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਹ ਕਲਾਸਾਂ ਮੁਫਤ ਵਿੱਚ ਲਗਾਈਆਂ ਜਾ ਰਹੀਆਂ ਹਨ, ਜਿਸ ਤਹਿਤ ਕੋਈ ਵੀ ਭਾਗੀਦਾਰ ਇਨ੍ਹਾਂ ਕਲਾਸਾਂ ਵਿੱਚ ਹਿੱਸਾ ਲੈ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਟ੍ਰੇਨਰ ਸ਼ਿਵਨੇਤਰ ਸਿੰਘ ਵੱਲੋਂ ਮੋਹਾਲੀ ਦੇ ਵੱਖ-ਵੱਖ ਸੈਕਟਰਾਂ ਵਿੱਚ ਰੋਜ਼ਾਨਾ 6 ਯੋਗਾ ਸੈਸ਼ਨ ਲਗਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਭਾਗੀਦਾਰ ਸ਼ਾਮਿਲ ਹੋ ਕੇ ਤੰਦਰੁਸਤ ਜੀਵਨ ਦਾ ਆਨੰਦ ਮਾਣ ਰਹੇ।ਐਸ.ਡੀ.ਐਮ ਮੋਹਾਲੀ ਦਮਨਦੀਪ ਕੌਰ ਨੇ ਦੱਸਿਆ ਕਿ ਟ੍ਰੇਨਰ ਸ਼ਿਵਨੇਤਰ ਸਿੰਘ ਵੱਲੋਂ ਮੋਹਾਲੀ ਵਿਖੇ ਵੱਖ- ਵੱਖ ਥਾਵਾਂ ਤੇ ਰੋਜ਼ਾਨਾ ਲਗਾਈਆ ਜਾਂਦੀਆਂ ਛੇ ਯੋਗਾ ਕਲਾਸਾਂ ਸਵੇਰੇ 4.40 ਤੋਂ ਸ਼ੁਰੂ ਹੋ ਕੇ ਸ਼ਾਮ 6.45 ਤੱਕ ਹੁੰਦੀਆ ਹਨ। ਟ੍ਰੇਨਰ ਸ਼ਿਵਨੇਤਰ ਸਿੰਘ ਵੱਲੋਂ ਮੋਹਾਲੀ ਵਿਖੇ ਲੋਕਲ ਪਬਲਿਕ ਪਾਰਕ ਫੇਜ਼-3ਬੀ-1 ਵਿਖੇ ਪਹਿਲੀ ਕਲਾਸ ਸਵੇਰੇ 4.40 ਤੋਂ 5.40 ਵਜੇ ਤੱਕ, ਦੂਸਰੀ ਕਲਾਸ ਰੋਜ਼ ਗਾਰਡਨ ਫੇਜ਼-3ਬੀ-1 ਵਿਖੇ ਸਵੇਰੇ 5.45 ਤੋਂ 6.45 ਵਜੇ ਤੱਕ, ਤੀਸਰੀ ਕਲਾਸ ਫੇਜ਼-4 ਪਾਰਕ ਨੰਬਰ 12 ਵਿਖੇ ਸਵੇਰੇ 6.55 ਤੋਂ 7.55 ਵਜੇ ਤੱਕ, ਚੌਥੀ ਕਲਾਸ ਫੇਜ਼-6 ਪਾਰਕ ਨੰਬਰ 23 ਵਿਖੇ ਸਵੇਰੇ 8.05 ਵਜੇ ਤੋਂ 9.05 ਵਜੇ ਤੱਕ, ਪੰਜਵੀਂ ਕਲਾਸ ਫੇਜ਼-6 ਪਾਰਕ ਨੰਬਰ 25 ਵਿਖੇ ਸ਼ਾਮ 4.40 ਤੋਂ 5.40 ਵਜੇ ਤੱਕ ਅਤੇ ਛੇਵੀਂ ਕਲਾਸ ਫੇਜ਼-6 ਪਾਰਕ ਨੰਬਰ 20 ਵਿਖੇ ਸ਼ਾਮ 5.45 ਤੋਂ 6.45 ਵਜੇ ਤੱਕ ਲਾਈ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਯੋਗ ਸੈਸ਼ਨਾਂ ਦੌਰਾਨ ਕੁਝ ਲੋਕ ਅਜਿਹੇ ਵੀ ਹਨ, ਜੋ ਕਿ ਨਿਰਵਿਘਨ ਯੋਗਾ ਕਲਾਸਾਂ ਲਗਾ ਰਹੇ ਹਨ ਅਤੇ ਉਨ੍ਹਾਂ ਨੇ ਯੋਗਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ। ਬਹੁਤ ਸਾਰੇ ਭਾਗੀਦਾਰਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਯੋਗ ਅਭਿਆਸ ਤੋਂ ਬਿਨਾਂ ਜਿੰਦਗੀ ਅਧੂਰੀ ਲਗਦੀ ਹੈ। ਯੋਗਾ ਦੇ ਰੋਜ਼ਾਨਾ ਅਭਿਆਸ ਨਾਲ ਭਾਗੀਦਾਰਾਂ ਵੱਲੋਂ ਪੁਰਾਣੀਆਂ ਬਿਮਾਰੀਆਂ ਨੂੰ ਖਤਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਯੋਗਾ ਨੇ ਉਨ੍ਹਾਂ ਦੀ ਜ਼ਿੰਦਗੀ ’ਚ ਪੂਰਨ ਤੌਰ ਤੇ ਬਦਲਾਅ ਲੈ ਆਂਦਾ ਹੈ। ਉਨ੍ਹਾਂ ਕਿਹਾ ਕਿ ਯੋਗ ਸਾਧਕ ਬਣਨ ਲਈ ਬੱਸ ਇੱਕ ਵਾਰ ਮਨ ਨੂੰ ਧਿਆਨ ’ਚ ਲਿਆਉਣਾ ਪੈਂਦਾ ਹੈ ਅਤੇ ਉਸ ਤੋਂ ਬਾਅਦ ਯੋਗਾ ਦੇ ਸਰੀਰ ’ਤੇ ਪੈਣ ਵਾਲੇ ਚੰਗੇ ਪ੍ਰਭਾਵ ਤੋਂ ਬਾਅਦ ਯੋਗਾ ਨੂੰ ਛੱਡਣਾ ਅਸੰਭਵ ਹੋ ਜਾਂਦਾ ਹੈ। ਜ਼ਿਲ੍ਹੇ ’ਚ ਚੱਲ ਰਹੀਆਂ ਯੋਗਾ ਕਲਾਸਾਂ ਦਾ ਹਿੱਸਾ ਬਣਨ ਟੋਲ ਫ੍ਰੀ ਨੰਬਰ 7669400500 ਜਾਂ www.cmdiyogshala. punjab.gov.in ‘ਤੇ ਜਾ ਲੈ ਕੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਦੇ ਨਾਲ-ਨਾਲ ਜੇ ਕੋਈ ਗਰੁੱਪ ਮੁਫ਼ਤ ਯੋਗਾ ਟ੍ਰੇਨਰ ਦੀ ਸਹੂਲਤ ਲੈਣ ਲਈ ਉਪਰੋਕਤ ਫੋਨ ਨੰਬਰ ਅਤੇ ਵੈਬਸਾਈਟ ‘ਤੇ ਸੰਪਰਕ ਕਰ ਕੇ ਰਜਿਸਟਰੇਸ਼ਨ ਕਰ ਸਕਦਾ ਹੈ। ਮੁਫ਼ਤ ਟ੍ਰੇਨਰ ਦੀ ਸਹੂਲਤ ਲੈਣ ਲਈ ਕਿਸੇ ਵੀ ਨਵੇਂ ਗਰੁੱਪ ਕੋਲ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ।

Leave a Reply

Your email address will not be published. Required fields are marked *