Breaking News
Smart Media Dashmesh Insurance Point

ਟਰੰਪ ਦਾ ਦਾਅਵਾ: ਰੂਸ ਤੇ ਯੂਕਰੇਨ ਵਿਚਕਾਰ ਜੰਗਬੰਦੀ, ਸ਼ਾਂਤੀ ਵਾਰਤਾ ਲਈ ਤਿਆਰ

ਨਿਊਯਾਰਕ, 20 ਮਈ, ਪੰਜਾਬੀ ਦੁਨੀਆ ਬਿਊਰੋ:

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਰੂਸ ਅਤੇ ਯੂਕਰੇਨ ਵਿਚਕਾਰ ਜੰਗਬੰਦੀ ਅਤੇ ਯੁੱਧ ਦਾ ਸੰਭਾਵੀ ਅੰਤ ਹੋ ਗਿਆ ਹੈ ਅਤੇ ਦੋਵੇਂ ਦੇਸ਼ ਤੁਰੰਤ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਹਨ। ਉਹਨਾਂ ਇਹ ਦਾਅਵਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕਰੀਬ ਦੋ ਘੰਟੇ ਗੱਲਬਾਤ ਕਰਨ ਤੋਂ ਬਾਅਦ ਕੀਤਾ ਹੈ।

ਟਰੰਪ ਨੇ ਗੱਲਬਾਤ ਨੂੰ ਬਹੁਤ ਰਚਨਾਤਮਕ ਦੱਸਿਆ ਅਤੇ ਕਿਹਾ “ਮੇਰਾ ਮੰਨਣਾ ਹੈ ਕਿ ਇਹ ਬਹੁਤ ਵਧੀਆ ਫੈਸਲਾ ਰਿਹਾ।” ਉਸਨੇ ਅੱਗੇ ਕਿਹਾ ਕਿ ਦੋਵੇਂ ਦੇਸ਼ ਹੁਣ ਅੰਤ ਵਿੱਚ ਟਕਰਾਅ ਦੇ ਹੱਲ ਤੱਕ ਪਹੁੰਚਣ ਲਈ ਚਰਚਾ ਸ਼ੁਰੂ ਕਰਨਗੇ।

ਟਰੰਪ ਨੇ ਆਪਣੀ ਪੋਸਟ ਵਿੱਚ ਕਿਹਾ, “ਰੂਸ ਅਤੇ ਯੂਕਰੇਨ ਤੁਰੰਤ ਜੰਗਬੰਦੀ ਅਤੇ ਯੁੱਧ ਦੇ ਅੰਤ ਲਈ ਗੱਲਬਾਤ ਸ਼ੁਰੂ ਕਰਨਗੇ।” ਟਰੰਪ ਨੇ ਕਿਹਾ ਕਿ ਬਾਕੀ ਦੀਆਂ ਸ਼ਰਤਾਂ ਸਿਰਫ ਦੋਵਾਂ ਧਿਰਾਂ ਦੁਆਰਾ ਹੀ ਤੈਅ ਕੀਤੀਆਂ ਜਾਣਗੀਆਂ। ਨਾਲ ਹੀ ਉਹਨਾਂ ਕਿਹਾ ਕਿ ਰੂਸ ਇਸ ਵਿਨਾਸ਼ਕਾਰੀ ਜੰਗ ਬਾਅਦ ਅਮਰੀਕਾ ਨਾਲ ਵੱਡੇ ਪੱਧਰ ‘ਤੇ ਵਪਾਰ ਕਰਨਾ ਚਾਹੁੰਦਾ ਹੈ ਅਤੇ ਮੈਂ ਸਹਿਮਤ ਹਾਂ।”

Leave a Reply

Your email address will not be published. Required fields are marked *