Breaking News
Smart Media Dashmesh Mohali Walk Smart Media Insurance Point Hardev Singh Ubha

PSEB ਵੱਲੋਂ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ, ਕੁੜੀਆਂ ਨੇ ਫਿਰ ਮਾਰੀ ਬਾਜ਼ੀ

ਮੋਹਾਲੀ, 16 ਮਈ, ਮਨਜੀਤ ਸਿੰਘ ਚਾਨਾ :

ਪੰਜਾਬ ਸਕੂਲ  ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2024-25 ਦੌਰਾਨ ਦਸਵੀਂ ਸ਼੍ਰੇਣੀ ਦੀ (ਰੈਗੂਲਰ ਅਤੇ ਓਪਨ  ਸਕੂਲ) ਲਈ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਇਹ ਪ੍ਰੀਖਿਆ ਮਿਤੀ 10-03-2025 ਤੋਂ 05-04-2025 ਤੱਕ ਕਰਵਾਈ ਗਈ ਸੀ। ਇਸ ਨਤੀਜੇ ਦਾ ਐਲਾਨ ਅੱਜ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਕੀਤਾ ਗਿਆ। ਬੋਰਡ ਵੱਲੋਂ 10ਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਵਿੱਚ ਫਰੀਦਕੋਟ ਜ਼ਿਲ੍ਹੇ ਦੀ ਅਕਸ਼ਨੂਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੇ ਨੰਬਰ ਉਤੇ ਰਤਿੰਦਰਦੀਪ ਕੌਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਤੀਜਾ ਸਥਾਨ ਅਰਸ਼ਦੀਪ ਕੌਰ ਨੇ ਪ੍ਰਾਪਤ ਕੀਤਾ।

ਉਹਨਾਂ ਦੱਸਿਆ ਕਿ ਕੁੱਲ 2,77,746 ਰੈਗੂਲਰ ਅਤੇ 9233 ਪਰੀਖਿਆਰਥੀ ਓਪਨ ਸਕੂਲ ਪ੍ਰਣਾਲੀ ਰਾਹੀਂ ਅਪੀਅਰ ਹੋਏ। ਪਾਸ ਪ੍ਰਤੀਸ਼ਤਤਾ ਰੈਗੂਲਰ ਪਰੀਖਿਆਰਥੀਆਂ ਅਧੀਨ 95.61 ਫੀਸਦੀ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ 73.39 ਫੀਸਦੀ ਰਹੀ। ਪੇਂਡੂ ਖੇਤਰ ਵਿੱਚ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 96.09 ਫੀਸਦੀ ਅਤੇ ਸ਼ਹਿਰੀ ਖੇਤਰ ਵਿੱਚ ਪਾਸ ਪ੍ਰਤੀਸ਼ਤਤਾ 94.71 ਫੀਸਦੀ ਰਹੀ। ਇਸ ਪ੍ਰੀਖਿਆ ਵਿੱਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 96.85 ਫੀਸਦੀ ਅਤੇ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 94.50 ਫੀਸਦੀ ਰਹੀ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਪਣੀ ਵੈੱਬਸਾਈਟ www.pseb.ac.in ਤੇ ਨਤੀਜਾ ਐਲਾਨ ਦਿੱਤਾ ਹੈ, ਜਿੱਥੇ ਪਰੀਖਿਆਰਥੀ ਆਪਣਾ ਰੋਲ ਨੰਬਰ ਭਰ ਕੇ ਆਪਣਾ ਨਤੀਜਾ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਪਰੀਖਿਆਰਥੀਆਂ ਦੇ ਨਤੀਜਾ ਦਸਤਾਵੇਜ ਉਨ੍ਹਾਂ ਦੇ Digilocker  ਵਿੱਚ ਵੀ ਮੁਹੱਈਆ ਕਰਵਾਏ ਜਾਣਗੇ।

ਬੋਰਡ ਵੱਲੋਂ ਬੋਰਡ ਦੀ ਵੈਬਸਾਈਟ ਰਾਹੀਂ 50 ਵਿਦਿਆਰਥੀਆਂ ਨੂੰ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ਤੇ ਯੋਗਤਾ ਟੈਸਟਿੰਗ ਅਤੇ ਕੈਰੀਅਰ/ਉਚੇਰੀ ਸਿੱਖਿਆ ਸਬੰਧੀ ਮਾਰਗਦਰਸ਼ਨ/ਆਨਲਾਈਨ ਕਾਉਂਸਲਿੰਗ ਬਿਲਕੁੱਲ ਮੁਫਤ ਪ੍ਰਦਾਨ ਕੀਤੀ ਜਾਵੇਗੀ

ਨੱਥੀ ਦਸਵੀਂ ਸ਼੍ਰੇਣੀ 2025 ਦੇ ਨਤੀਜੇ ਸਬੰਧੀ ਅੰਕੜੇ।

Leave a Reply

Your email address will not be published. Required fields are marked *