
ਪਾਰਟੀਬਾਜੀ ਤੋਂ ਉੱਪਰ ਉੱਠ ਕੇ ਧਰਨੇ ਵਿੱਚ ਪੁੱਜੇ ਲੋਕ, ਵੱਡੇ ਸੰਘਰਸ਼ ਦੀ ਤਿਆਰੀ
ਮੁਕੇਰੀਆਂ, 11 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :
ਵਿਧਾਨ ਸਭਾ ਹਲਕਾ ਮੁਕੇਰੀਆ ਅੰਦਰ ਟੁੱਟੀਆਂ ਪਈਆਂ ਸੜਕਾਂ, ਨਜ਼ਾਇਜ ਮਾਈਨਿੰਗ ਅਤੇ ਸੇਹਤ ਸਹੂਲਤਾਂ ਦੀ ਵੱਡੀ ਘਾਟ ਨੂੰ ਲੈ ਕੇ ਅੱਜ ਸ. ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਇੱਕ ਵੱਡਾ ਧਰਨਾ ਐੱਸ.ਡੀ.ਐੱਮ. ਮੁਕੇਰੀਆ ਦੇ ਦਫਤਰ ਬਾਹਰ ਲਗਾਇਆ ਗਿਆ, ਜਿਸ ਵਿੱਚ ਹਲਕਾ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਿੱਸਾ ਲਿਆ ਅਤੇ ਮੁਕੇਰੀਆ ਹਲਕੇ ਪ੍ਰਤੀ ਪੰਜਾਬ ਸਰਕਾਰ ਵੱਲੋਂ ਅਪਨਾਈ ਜਾ ਰਹੀ ਨਕਾਰਾਤਮਕ ਪਹੁੰਚ ਦੀ ਆਲੋਚਨਾ ਕੀਤੀ ਗਈ।
ਇਸ ਧਰਨੇ ਨੂੰ ਸੰਬੋਧਨ ਕਰਦਿਆ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਮੇਰਾ ਏਜੰਡਾ ਕੋਈ ਐੱਮ.ਐੱਲ.ਏ. ਬਣਨ ਦਾ ਨਹੀਂ ਹੈ ਸਗੋਂ ਮੇਰਾ ਏਜੰਡਾ ਆਪਣੇ ਲੋਕਾਂ ਦੇ ਹੱਕਾਂ ਹਿੱਤਾਂ ਦੀ ਲੜਾਈ ਲੜਨ ਦਾ ਹੈ, ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਸਿਧਾਂਤ ਹੋਣਾ ਜਰੂਰੀ ਹੈ ਤੇ ਸਿਧਾਂਤ ਕਹਿੰਦਾ ਹੈ ਕਿ ਸਭ ਨੂੰ ਨਿੱਜੀ ਮੁਫਾਦ ਤਿਆਗ ਕੇ ਲੋਕਾਂ ਦੀ ਲੜਾਈ ਲੜਨੀ ਚਾਹੀਦੀ ਹੈ, ਉਨ੍ਹਾਂ ਕਿਹਾ ਕਿ ਅੱਜ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਤਾਂ ਖਰਾਬ ਹੈ ਹੀ ਪਰ ਸ਼ਹਿਰਾਂ ਨੂੰ ਜੋੜਨ ਵਾਲੀਆਂ ਸੜਕਾਂ ਵੀ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ।
ਸਰਬਜੋਤ ਸਾਬੀ ਨੇ ਕਿਹਾ ਕਿ ਮੁਕੇਰੀਆਂ ਹਲਕੇ ਤੋਂ ਚੋਣ ਲੜ ਕੇ ਜਿੱਤਣ ਅਤੇ ਹਾਰਨ ਵਾਲੇ ਬਾਕੀ ਆਗੂ ਅੱਜ ਕਿੱਥੇ ਹਨ? ਕਿਉਂ ਹਲਕੇ ਨੂੰ ਲਵਾਰਿਸ ਛੱਡਿਆ ਗਿਆ ਹੈ ਅਤੇ ਜੇਕਰ ਚੋਣ ਲੜ ਕੇ ਲੋਕਾਂ ਦੀ ਲੜਾਈ ਹੀ ਨਹੀਂ ਲੜਨੀ ਤਾਂ ਫਿਰ ਚੋਣ ਵੀ ਕਿਉਂ ਲੜਨੀ ਹੈ? ਉਨ੍ਹਾਂ ਕਿਹਾ ਕਿ ਅੱਜ ਹਰ ਪਾਰਟੀ ਦੇ ਵਰਕਰ ਤੇ ਆਗੂ ਕਹਿ ਰਹੇ ਹਨ ਕਿ ਹਲਕੇ ਦੀ ਲੜਾਈ ਲੜਨੀ ਜਰੂਰੀ ਹੈ ਪਰ ਆਪ, ਕਾਂਗਰਸ ਤੇ ਭਾਜਪਾ ਦੇ ਆਗੂ ਲੋਕਾਂ ਦੀ ਲੜਾਈ ਲੜਨ ਤੋਂ ਭੱਜ ਰਹੇ ਹਨ। ਸਰਬਜੋਤ ਸਾਬੀ ਨੇ ਕਿਹਾ ਕਿ ਅਸੀਂ ਵਾਰ-ਵਾਰ ਮੰਗ ਕੀਤੀ ਹੈ ਕਿ ਹਾਜੀਪੁਰ ਤੇ ਮੁਕੇਰੀਆ ਦੇ ਹਸਪਤਾਲਾਂ ਨੂੰ ਅੱਪਗ੍ਰੇਡ ਕਰ ਦਿਓ ਪਰ ਨਹੀਂ ਕੀਤਾ ਗਿਆ ਜਿਸ ਕਾਰਨ ਮਰੀਜ਼ਾਂ ਨੂੰ ਜਲੰਧਰ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਡਿਲੀਵਰੀ ਕੇਸਾਂ ਨੂੰ ਮੁਕੇਰੀਆਂ ਤੋਂ ਜਲੰਧਰ ਤੇ ਅੰਮਿ੍ਤਸਰ ਰੈਫਰ ਕੀਤਾ ਜਾ ਰਿਹਾ ਹੈ ਜਿੱਥੇ ਗਰੀਬ ਪਰਿਵਾਰ ਇਲਾਜ ਨਹੀਂ ਕਰਵਾ ਸਕਦੇ।
ਸਰਬਜੋਤ ਸਾਬੀ ਨੇ ਕਿਹਾ ਕਿ ਜਿਵੇਂ-ਜਿਵੇਂ ਗਰਮੀ ਵੱਧਣੀ ਹੈ ਬਿਜਲੀ ਕੱਟ ਲੱਗਣੇ ਸ਼ੁਰੂ ਹੋਣਗੇ ਕਿਉਕਿ ਨਾ ਤਾਂ ਸਰਕਾਰ ਕੋਲ ਬਿਜਲੀ ਦਾ ਪ੍ਰਬੰਧ ਹੈ ਤੇ ਨਾ ਹੀ ਮੁਲਾਜਿਮ ਹਨ, ਉਨ੍ਹਾਂ ਕਿਹਾ ਕਿ ਪੁਲਿਸ ਥਾਣੇ ਖਾਲ੍ਹੀ ਪਏ ਹਨ ਅਤੇ ਤਹਿਸੀਲਾਂ ਵਿੱਚ ਲੋਕ ਰਜਿਸਟਰੀਆਂ ਕਰਵਾਉਣ ਲਈ ਖੱਜਲ ਖੁਆਰ ਹੋ ਰਹੇ ਹਨ। ਸਰਬਜੋਤ ਸਾਬੀ ਨੇ ਕਿਹਾ ਕਿ ਜੇਕਰ ਇਹੋ ਹਾਲਾਤ ਰਹੇ ਤਾਂ ਹੋਰ ਭਾਵੇਂ ਕੋਈ ਅੱਗੇ ਨਾ ਆਵੇ ਅਸੀਂ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਾਂਗੇ। ਉਨ੍ਹਾਂ ਕਿਹਾ ਕਿ ਲੋਕ ਸੰਘਰਸ਼ ਵੱਡੀਆਂ-ਵੱਡੀਆਂ ਤਾਕਤਾਂ ਨੂੰ ਝਕਾਉਣ ਦੀ ਸਮਰੱਥਾ ਰੱਖਦਾ ਹੈ।
ਆਖਿਰ ਵਿੱਚ ਸਰਬਜੋਤ ਸਾਬੀ ਨੇ ਆਪ ਦੇ ਹਲਕਾ ਇੰਚਾਰਜ ਤੇ ਭਾਜਪਾ ਵਿਧਾਇਕ ਨੂੰ ਅਪੀਲ ਕੀਤੀ ਕਿ ਲੋਕਾਂ ਖਾਤਿਰ ਮੇਰੇ ਨਾਲ ਪਿੰਡਾਂ ਵਿੱਚ ਚੱਲੋ ਅਤੇ ਦੇਖੋ ਕਿ ਲੋਕ ਕਿੰਨੇ ਦੁੱਖੀ ਹਨ। ਧਰਨੇ ਦੇ ਆਖਿਰ ਵਿੱਚ ਸਰਬਜੋਤ ਸਾਬੀ ਦੀ ਅਗਵਾਈ ਹੇਠ ਹਲਕਾ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਇੱਕ ਮੈਮੋਰੰਡਮ ਐਸ.ਡੀ.ਐੱਮ. ਮੁਕੇਰੀਆਂ ਨੂੰ ਸੌਂਪਿਆ।
ਇਸ ਮੌਕੇ ਗੁਰਦੀਪ ਸਿੰਘ ਗੇਰਾ, ਬਲਦੇਵ ਸਿੰਘ ਕੌਲਪੁਰ, ਅਨਿਲ ਠਾਕੁਰ, ਬੀਬੀ ਬਲਵੀਰ ਕੌਰ ਬੇਲਾ ਸਰਿਆਣਾ, ਚੀਫ ਨਿਰਮਲ ਸਿੰਘ ਟਾਂਡਾ ਰਾਮ ਸਹਾਇ, ਹਰਭਜਨ ਸਿੰਘ ਮਹਿੰਦੀਪੁਰ, ਜਗਜੀਤ ਸਿੰਘ ਛੰਨੀ ਨੰਦ ਸਿੰਘ, ਰਵਿੰਦਰ ਸਿੰਘ ਪਾੜ੍ਹਾ, ਮੇਜਰ ਸਿੰਘ ਮਹਿਤਪੁਰ, ਹਰਮਨ ਸਿੰਘ ਚੱਕ, ਮਨਜੀਤ ਸਿੰਘ ਕੌਲਪੁਰ, ਜਗਤਾਰ ਸਿੰਘ ਪੋਤਾ, ਗੁਰਜਿੰਦਰ ਸਿੰਘ ਚੱਕ, ਤਜਿੰਦਰ ਪਾਲ ਸਿੰਘ ਗੋਦੜਾ, ਲਖਬੀਰ ਸਿੰਘ ਮਾਨਾ, ਬਲਬੀਰ ਸਿੰਘ ਟੀਟਾ, ਮਨਮੋਹਣ ਸਿੰਘ ਐਮ.ਸੀ, ਕਿਸ਼ਨਪਾਲ ਸਿੰਘ ਸਨਿਆਲਾ, ਮੋਹਣ ਸਿੰਘ ਟਾਂਡਾ ਰਾਮ ਸਹਾਇ, ਬਲਬੀਰ ਸਿੰਘ ਬਿਸ਼ਨਪੁਰ, ਹਰਦੇਵ ਸਿੰਘ ਬੱਬੀ, ਹਰਦੀਪ ਸਿੰਘ ਸਾਬੀ ਦੇਵੀਦਾਸ, ਠਾਕੁਰ ਨਰਦੇਵ ਸਿੰਘ ਕਰਾੜੀ, ਠਾਕੁਰ ਰਣਬੀਰ ਸਿੰਘ, ਰਸ਼ਪਾਲ ਸਿੰਘ ਰੰਗਾ, ਬਲਵਿੰਦਰ ਸਿੰਘ ਪਣਖੂਹ, ਅਸ਼ੋਕ ਸਿੰਘ ਜਲਾਲ, ਅਮਰੀਕ ਸਿੰਘ ਪੁਰਾਣਾ ਭੰਗਾਲਾ, ਅਰਜਨ ਸਿੰਘ ਮਹਿਤਪੁਰ, ਦਿਲਬਾਗ ਸਿੰਘ ਭਾਗੜ, ਗੁਰਦੇਵ ਸਿੰਘ ਜਹਾਨਪੁਰ, ਸੁਰਜੀਤ ਸਿੰਘ ਦਾਰਾਪੁਰ, ਹਰਜਿੰਦਰ ਸਿੰਘ ਕਾਕਾ, ਸੁਖਦੇਵ ਸਿੰਘ ਸੁੱਖ ਤਗੜਾ, ਸੁਰਿੰਦਰਪਾਲ ਕਾਲੂ ਚਾਂਗ, ਦਵਿੰਦਰ ਸਿੰਘ ਰਾਜਾ, ਅਵਤਾਰ ਸਿੰਘ ਜੀਤੀ, ਅਮਨਦੀਪ ਸਿੰਘ ਸੋਨੂ, ਕਮਲ ਸਿੰਘ ਸਰਪੰਚ ਧਾਮੀਆਂ, ਬਲਵਿੰਦਰ ਸਿੰਘ ਬਾਗੋਵਾਲ, ਦਵਿੰਦਰ ਸਿੰਘ ਅਰਥੇਆਲ, ਸਤਨਾਮ ਸਿੰਘ ਸਰਪੰਚ ਖਿੱਚੀਆਂ, ਸਰਵਣ ਸਿੰਘ ਸਰਪੰਚ ਬੱਧੂਪੁਰ ਆਦਿ ਵੀ ਹਾਜਰ ਸਨ।