Breaking News
Dashmesh GS Electricals Verka Smart Media Insurance Point Tav Prasad

ਲਾਇਨਜ਼ ਕਲੱਬ ਮੋਹਾਲੀ ਅਤੇ ਦਿਸ਼ਾ ਵੱਲੋਂ ਨਵੀਆਂ ਚੁਣੀਆਂ ਟੀਮਾਂ ਦਾ ਐਲਾਨ

ਮੋਹਾਲੀ, 3 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :

ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ ਦੀ ਜਨਰਲ ਬਾਡੀ ਮੀਟਿੰਗ ਹੋਟਲ ਜੋਡਿਇਕ, ਫੇਜ਼-5 ਵਿਖੇ ਹੋਈ। ਇਸ ਮੌਕੇ ਲਾਇਨਜ਼ ਕਲੱਬ ਮੋਹਾਲੀ ਦੇ ਆਗੂਆਂ ਅਤੇ ਮੈਂਬਰਾਂ ਨੇ ਸਰਬਸੰਮਤੀ ਨਾਲ ਸਾਲ 2025-26 ਲਈ ਨਵੀਂ ਟੀਮ ਦੀ ਘੋਸ਼ਣਾ ਕੀਤੀ ਗਈ। ਕਲੱਬ ਦੇ ਚਾਰਟਰਡ ਪ੍ਰਧਾਨ ਲਾਇਨ ਅਮਰੀਕ ਸਿੰਘ ਮੋਹਾਲੀ ਵੱਲੋਂ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਲੱਬ ਅਤੇ ਸਮਾਜ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਲਾਇਨ ਕੇ.ਕੇ. ਅਗਰਵਾਲ ਨੂੰ ਪ੍ਰਧਾਨ ਬਣਾਉਣ ਦੇ ਨਾਮ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਮੌਜੂਦ ਸਾਰੇ ਮੈਂਬਰਾਂ ਨੇ ਸਵੀਕਾਰ ਕੀਤਾ। ਇਸੇ ਤਹਿਤ ਸਰਬਸੰਮਤੀ ਨਾਲ ਹਾਊਸ ਵੱਲੋਂ ਸਕੱਤਰ ਅਤੇ ਖ਼ਜ਼ਾਨਚੀ ਦੇ ਨਾਮਾਂ ‘ਤੇ ਵੀ ਮਨਜ਼ੂਰੀ ਪ੍ਰਗਟਾਈ ਗਈ, ਜਿਸ ਵਿਚ ਜਨਰਲ ਬਾਡੀ ਮੀਟਿੰਗ ਵਿੱਚ ਦਿੱਤੇ ਗਏ ਫੈਸਲੇ ਮੁਤਾਬਕ ਜਿਹਨਾਂ ਅਹੁਦੇਦਾਰਾਂ ਦੇ ਨਾਮ ਐਲਾਨ ਕੀਤੇ ਗਏ, ਉਹਨਾਂ ਵਿਚ ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ.) ਦੇ ਪ੍ਰਧਾਨ ਲਾਇਨ ਕੇ.ਕੇ. ਅਗਰਵਾਲ, ਸਕੱਤਰ ਲਾਇਨ ਰਾਜਿੰਦਰ ਚੌਹਾਨ, ਖਜ਼ਾਨਚੀ ਐਮ.ਜੇ.ਐਫ. ਲਾਇਨ ਸੰਨੀ ਗੋਇਲ ਅਤੇ ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਵੱਲੋਂ ਚੁਣੀ ਗਈ ਟੀਮ ਵਿਚ ਪ੍ਰਧਾਨ ਲਾਇਨ ਤੇਜਿੰਦਰ ਕੌਰ, ਸਕੱਤਰ ਲਾਇਨ ਕੰਵਲਪ੍ਰੀਤ ਕੌਰ ਅਤੇ ਖਜ਼ਾਨਚੀ ਲਾਇਨ ਰੁਪਿੰਦਰ ਕੌਰ ਜਦਕਿ ਵਾਇਸ ਪ੍ਰਧਾਨ ਲਾਇਨ ਜਸਵਿੰਦਰ ਕੌਰ ਨੂੰ ਚੁਣਿਆ ਗਿਆ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ ਦੇ ਪ੍ਰਧਾਨ ਲਾਇਨ ਕੇ.ਕੇ. ਅਗਰਵਾਲ ਅਤੇ ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਦੇ ਪ੍ਰਧਾਨ ਲਾਇਨ ਤੇਜਿੰਦਰ ਕੌਰ ਨੇ ਦੱਸਿਆ ਕਿ ਬੋਰਡ ਆਫ਼ ਡਾਇਰੈਕਟਰਜ਼ ਦੀ ਮਦਦ ਨਾਲ ਬਾਕੀ ਅਹੁਦੇਦਾਰਾਂ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ।

ਉਪਰੰਤ ਮੈਂਬਰਾਂ ਵੱਲੋਂ ਨਵੇ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਉਹ ਹਰ ਪ੍ਰੋਜੈਕਟ ਵਿੱਚ ਸ਼ਾਮਲ ਹੋ ਕੇ ਪੂਰਾ ਸਹਿਯੋਗ ਦੇਣਗੇ।

Leave a Reply

Your email address will not be published. Required fields are marked *