Breaking News
Dashmesh GS Electricals Verka Smart Media Insurance Point Tav Prasad

ਐਡਵੋਕੇਟ ਬਲਰਾਮ ਸਿੰਘ ਚੰਡੀਗੜ੍ਹ ਪ੍ਰਸ਼ਾਸਨ ਲਈ ਏ.ਪੀ.ਪੀ. ਨਿਯੁਕਤ

ਚੰਡੀਗੜ੍ਹ, 2 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਬਲਰਾਮ ਸਿੰਘ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਪੈਨਲ ਲਈ ਅਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਨਿਯੁਕਤ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਏ.ਡੀ.ਐਸ. ਜੇ ਸੂਰਿਆ ਚੰਦਰਕਾਂਤ ਦੇ ਦਸਤਕਾਂ ਹੇਠ ਜਾਰੀ ਮੀਮੋ ਨੰਬਰ 3582-3609 ਮਿਤੀ 13 ਮਾਰਚ ਅਧੀਨ ਇਹ ਨਿਯੁਕਤੀਆਂ ਕੀਤੀਆਂ ਗਈਆਂ।

ਇਸ ਦੇ ਨਾਲ ਨਾਲ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਨੇ ਵੀ ਐਡਵੋਕੇਟ ਬਲਰਾਮ ਸਿੰਘ ਨੂੰ ਆਪਣੇ ਪੈਨਲ ‘ਤੇ ਨਿਯੁਕਤ ਕੀਤਾ ਹੈ। ਪ੍ਰਸ਼ਾਸਨ ਵੱਲੋਂ ਇਸ ਮੇਮੋ ਰਾਹੀਂ ਕੁੱਲ 26 ਨਿਯੁਕਤੀਆਂ ਕੀਤੀਆਂ ਗਈਆਂ ਹਨ। ਐਡਵੋਕੇਟ ਬਲਰਾਮ ਸਿੰਘ ਨੂੰ ਜਲੰਧਰ ਬਾਰ ਐਸੋਸੀਏਸ਼ਨ ਅਤੇ ਪੰਜਾਬ ਦੀਆਂ ਹੋਰ 12 ਵੱਲੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਐਡਵੋਕੇਟ ਬਲਰਾਮ ਸਿੰਘ ਹੋਣਾਂ ਨੇ 1992 ਦੇ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਪੂਰੀ ਇਮਾਨਦਾਰੀ ਦੇ ਨਾਲ ਤੇ ਤਨਦੇਹੀ ਦੇ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ ਤੇ ਹਮੇਸ਼ਾ ਹੀ ਹੱਕ ਸੱਚ ਦੇ ਨਾਲ ਖੜੇ ਹਨ। ਜਿੱਥੇ ਇਹਨਾਂ ਨੇ ਆਪਣੀ ਡਿਊਟੀ ਨੂੰ ਫਰਜ਼ ਸਮਝੇ ਹੋਏ ਨਿਭਾਇਆ ਉਸ ਦੇ ਨਾਲ ਨਾਲ ਹੀ ਆਪਣੀ ਸਿਹਤ ਦਾ ਵੀ ਹਮੇਸ਼ਾ ਹੀ ਧਿਆਨ ਰੱਖਿਆ ਜਿਸ ਕਰਕੇ ਉਹ ਹਮੇਸ਼ਾ ਹੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਰਹਿੰਦੇ ਹਨ।

ਇਸ ਦੌਰਾਨ ਚੰਡੀਗੜ੍ਹ ਫੋਸਵਾ ਦੇ ਪ੍ਰਧਾਨ ਦਲਵਿੰਦਰ ਸਿੰਘ ਸੈਣੀ, ਕਾਰੋਬਾਰੀ ਰਮੇਸ਼ ਗੋਇਲ ਅਤੇ ਅਸ਼ੋਕ ਗਰਗ, ਐਡਵੋਕੇਟ ਜਸ਼ਨਜੋਤ ਸਿੰਘ, ਮੋਹਾਲੀ ਪ੍ਰੈਸ ਕਲੱਬ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ ਆਦਿ ਨੇ ਐਡਵੋਕੇਟ ਬਲਰਾਮ ਸਿੰਘ ਨੂੰ ਇਸ ਅਹੁਦੇ ਲਈ ਮੁਬਾਰਕਾਂ ਦਿੱਤੀਆਂ ਹਨ।

Leave a Reply

Your email address will not be published. Required fields are marked *