
ਨਵੀਂ ਦਿੱਲੀ, 24 ਮਾਰਚ, ਪੰਜਾਬੀ ਦੁਨੀਆ ਬਿਊਰੋ :
ਸੰਸਦ ਮੈਂਬਰਾਂ ਦੇ ਹੁਣ ਬਾਰੇ-ਨਿਆਰੇ ਹੋ ਗਏ ਹਨ, ਕਿਉਂਕਿ ਯਕੇਂਦਰ ਸਰਕਾਰ ਨੇ ਉਨ੍ਹਾਂ ਦੀ ਤਨਖਾਹ ’ਚ 24% ਦਾ ਵਾਧਾ ਕਰ ਦਿੱਤਾ ਹੈ। ਨਵੇਂ ਨਿਯਮਾਂ ਅਨੁਸਾਰ, ਹੁਣ ਸੰਸਦ ਮੈਂਬਰਾਂ ਨੂੰ ਪਹਿਲਾਂ ਮਿਲਦੇ 1 ਲੱਖ ਰੁਪਏ ਦੀ ਬਜਾਏ 1.24 ਲੱਖ ਰੁਪਏ ਪ੍ਰਤੀ ਮਹੀਨਾ ਮਿਲਣਗੇ।
ਇਹ ਵਾਧਾ ਮਹਿੰਗਾਈ ਦੇ ਵਧਦੇ ਅੰਕੜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ ਅਤੇ ਇਹ ਵਾਧਾ 1 ਅਪ੍ਰੈਲ 2023 ਤੋਂ ਲਾਗੂ ਹੋਵੇਗਾ।
ਕੇਂਦਰ ਦੀ ਮੋਦੀ ਸਰਕਾਰ ਨੇ 2018 ਵਿੱਚ ਨਿਯਮ ਬਣਾਇਆ ਸੀ ਕਿ ਹਰ ਪੰਜ ਸਾਲ ਬਾਅਦ ਤਨਖਾਹ ਅਤੇ ਭੱਤਿਆਂ ਦੀ ਸਮੀਖਿਆ ਕੀਤੀ ਜਾਵੇਗੀ।
ਇਥੇ ਦੱਸਣਯੋਗ ਹੈ ਕਿ ਸਿਰਫ਼ ਤਨਖਾਹ ਹੀ ਨਹੀਂ, ਸਗੋਂ ਰੋਜ਼ਾਨਾ ਭੱਤੇ ਅਤੇ ਪੈਨਸ਼ਨ ਵੀ ਵਧ ਗਈ ਹੈ। ਹੁਣ ਰੋਜ਼ਾਨਾ ਭੱਤਾ ਪਹਿਲਾਂ ਮਿਲਦੇ 2,000 ਰੁਪਏ ਤੋਂ ਵਧਾ ਕੇ 2,500 ਰੁਪਏ ਕਰ ਦਿੱਤਾ ਗਿਆ ਹੈ। ਉੱਧਰ, ਸਾਬਕਾ ਸੰਸਦ ਮੈਂਬਰਾਂ ਦੀ ਪੈਨਸ਼ਨ ਵੀ 25,000 ਰੁਪਏ ਤੋਂ ਵਧਾ ਕੇ 31,000 ਰੁਪਏ ਪ੍ਰਤੀ ਮਹੀਨਾ ਹੋ ਗਈ ਹੈ।