
ਕੈਂਪ ਦੌਰਾਨ 107 ਯੂਨਿਟ ਖੂਨ ਇਕੱਤਰ ਕੀਤਾ ਗਿਆ
ਮੋਹਾਲੀ, 23 ਮਾਰਚ, ਪੰਜਾਬੀ ਦੁਨੀਆ ਬਿਊਰੋ:
ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ.) ਅਤੇ ਲਿਓ ਕਲੱਬ ਮੋਹਾਲੀ ਸਮਾਇਲਿੰਗ ਨੇ ਗ੍ਰਾਮ ਪੰਚਾਇਤ ਮੌਲੀ ਬੈਦਵਾਨ ਅਤੇ ਸਰਪੰਚ ਸ਼੍ਰੀ ਗੁਰਸੇਵਕ ਸਿੰਘ ਜੀ ਅਤੇ ਪੰਚ ਹਰਿੰਦਰ ਸਿੰਘ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਨੂੰ ਸਮਰਪਿਤ ਮੋਹਾਲੀ ਦੇ ਸੈਕਟਰ 80 ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਵਿਚ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਮੋਹਾਲੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਵੀ ਸ਼ਿਰਕਤ ਕੀਤੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਲਾਇਨ ਅਮਿਤ ਨਰੂਲਾ ਨੇ ਦੱਸਿਆ ਕਿ ਕੈਂਪ ਦੌਰਾਨ ਬਲੱਡ ਬੈਂਕ, ਸੈਕਟਰ-32 ਦੀ ਟੀਮ ਵੱਲੋਂ 107 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਉਪਰੰਤ ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ ਵੱਲੋਂ ਖੂਨਦਾਨ ਕਰਨ ਵਾਲੇ ਡੋਨਰਜ਼ ਦਾ ਸਨਮਾਨ ਵੀ ਕੀਤਾ ਗਿਆ ਅਤੇ ਉਨ੍ਹਾਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।
ਇਸ ਕੈਂਪ ਦੌਰਾਨ ਵੱਖ-ਵੱਖ ਨਾਮਵਰ ਸ਼ਖ਼ਸੀਅਤਾਂ ਵੱਲੋਂ ਆਪਣੀ ਹਾਜ਼ਰੀ ਲਗਵਾਈ ਗਈ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਮੋਹਾਲੀ ਦੇ ਐਮ.ਐਲ.ਏ. ਸ. ਕੁਲਵੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ, ਡੀ.ਐਸ.ਪੀ.-2 ਹਰਸਿਮਰਨ ਸਿੰਘ ਬੱਲ, ਐਮ.ਸੀ. ਸਾਹਿਬਾਨ, ਲਾਇਨਜ਼ ਡਿਸਟ੍ਰਿਕਟ 321-F ਵੱਲੋਂ ਐਮ.ਜੇ.ਐਫ. ਲਾਇਨ ਅਜੈ ਗੋਇਲ (ਵਾਇਸ ਡਿਸਟ੍ਰਿਕਟ ਗਵਰਨਰ), ਐਮ.ਜੇ.ਐਫ. ਲਾਇਨ ਅਮਨਦੀਪ ਸਿੰਘ ਗੁਲਾਟੀ (ਜੋਨ ਚੇਅਰਪਰਸਨ), ਚਾਰਟਰ ਪ੍ਰਧਾਨ ਲਾਇਨ ਅਮਰੀਕ ਸਿੰਘ ਮੋਹਾਲੀ, ਲਾਇਨ ਕੁਲਜੀਤ ਸਿੰਘ ਬੇਦੀ (ਚਾਰਟਰ ਮੈਂਬਰ ਅਤੇ ਡੀਪਟੀ ਮੇਅਰ, ਮੋਹਾਲੀ), ਲਾਇਨ ਅਮਰਜੀਤ ਸਿੰਘ ਬਜਾਜ, ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਜੇ.ਐਸ. ਰਾਹੀ ਸ਼ਾਮਲ ਸਨ। ਉਹਨਾਂ ਵੱਲੋਂ ਕੱਲਬ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਗ੍ਰਾਮ ਪੰਚਾਇਤ ਮੌਲੀ ਬੈਦਵਾਨ ਦੇ ਪਤਵੰਤੇ ਸੱਜਣ ਸਤਵਿੰਦਰ ਸਿੰਘ (ਸਾਬਕਾ ਸਰਪੰਚ), ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਬਚਿੱਤਰ ਸਿੰਘ, ਹਰਜੀਤ ਸਿੰਘ ਗੋਲਡੀ, ਬਹਾਦਰ ਸਿੰਘ (ਸਾਰੇ ਪੰਚ ਸਾਹਿਬਾਨ) ਅਤੇ ਹਰਜੋਤ ਗੱਬਰ, ਜਸਵੰਤ ਸਿੰਘ, ਮਨਦੀਪ ਸਿੰਘ ਅਤੇ ਸੁਪਿੰਦਰ ਸਿੰਘ ਲਾਡੀ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਲਾਇਨਜ਼ ਅਤੇ ਲਿੳ ਕਲੱਬ ਦੇ ਅਹੁਦੇਦਾਰ ਅਤੇ ਮੈਂਬਰਜ਼ ਲਾਇਨ ਰਾਜਿੰਦਰ ਚੌਹਾਨ, ਲਾਇਨ ਜੇ.ਪੀ. ਸਿੰਘ ਪ੍ਰਿੰਸ, ਲਾਇਨ ਬਲਜਿੰਦਰ ਸਿੰਘ ਤੂਰ, ਲਾਇਨ ਰਾਕੇਸ਼ ਗਰਗ, ਲਿੳ ਜਾਫਿਰ (ਪ੍ਰਧਾਨ), ਲਿੳ ਆਯੂਸ਼ ਭਸੀਨ (ਸਕੱਤਰ), ਲਿੳ ਹਰਦੀਪ ਸਿੰਘ (ਖਜ਼ਾਨਚੀ), ਅਤੇ ਲਿੳ ਗੁਰਪ੍ਰੀਤ ਸਿੰਘ ਇਸ ਸਮਾਜਿਕ ਕਾਰਜ ਲਈ ਮੌਜੂਦ ਸਨ।