Breaking News
Smart Media Dashmesh Insurance Point

ਲਾਇਨਜ਼ ਕਲੱਬ ਐਸ.ਏ.ਐਸ. ਨਗਰ ਤੇ ਦਿਸ਼ਾ ਕਲੱਬ ਵੱਲੋਂ ਅੱਖਾਂ ਦੀ ਸਾਂਭ-ਸੰਭਾਲ ਲਈ ਕੈਂਪ ਲਗਾਇਆ

ਮੋਹਾਲੀ, 5 ਮਾਰਚ, ਮਨਜੀਤ ਸਿੰਘ ਚਾਨਾ :

ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ.) ਅਤੇ ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਵੱਲੋਂ ਐਮਿਟੀ ਯੂਨਿਵਰਸਿਟੀ ਪੰਜਾਬ, ਆਈ.ਟੀ. ਸਿਟੀ, ਸੈਕਟਰ-82, ਮੋਹਾਲੀ ਦੇ ਸਹਿਯੋਗ ਨਾਲ ਅੱਖਾਂ ਦੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ “ਵਿਜ਼ਨ”, ਇੱਕ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਐਮਿਟੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਦਲੀਪ ਕੁਮਾਰ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ।

ਇਹ ਸਹਿਯੋਗੀ ਚੈਰੀਟੇਬਲ ਪ੍ਰੋਗਰਾਮ ਪ੍ਰੋ: ਸਾਇਟ ਆਈ ਹਸਪਤਾਲ, ਸੈਕਟਰ-43, ਚੰਡੀਗੜ੍ਹ ਦੇ ਇੰਚਾਰਜ ਡਾ. ਸ਼ੀਤਲ ਬਰਾੜ ਦੀ ਟੀਮ ਵਲੋਂ ਅੱਖਾਂ ਦੇ ਮੁਫ਼ਤ ਚੈਕਅੱਪ ਕੈਂਪ ਵਿਚ ਯੋਗਦਾਨ ਪਾਇਆ ਗਿਆ।

ਕਲੱਬ ਦੇ ਜੋਨ ਚੇਅਰਪਰਸਨ ਐਮ.ਜੇ.ਐਫ. ਲਾਇਨ ਅਮਨਦੀਪ ਸਿੰਘ ਗੁਲਾਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਹਿਰ ਡਾਕਟਰਾਂ ਦੇ ਸਹਿਯੋਗ/ਤਜਰਬੇ ਦਾ ਪੂਰਾ ਫਾਇਦਾ ਉਠਾਉਂਦਿਆਂ ਅੱਜ ਤਕਰੀਬਨ 215 ਦੇ ਕਰੀਬ ਯੂਨਿਵਰਸਿਟੀ ਦੇ ਬੱਚਿਆਂ ਅਤੇ ਸਟਾਫ ਮੈਂਬਰਾਂ ਨੇ ਅੱਖਾਂ ਦਾ ਚੈਕਅੱਪ ਕਰਵਾਇਆ ਅਤੇ ਉਨ੍ਹਾਂ ਨੂੰ ਪ੍ਰੋ ਸਾਇਟ ਆਈ ਹਸਪਤਾਲ, ਸੈਕਟਰ-43, ਚੰਡੀਗੜ੍ਹ ਵੱਲੋਂ ਲੋੜਵੰਦ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰ ਦੇ ਕੋਈ ਵੀ ਚਾਰ ਮੈਂਬਰਾਂ ਨੂੰ ਇਕ ਵਾਰ ਫ੍ਰੀ ੳ.ਪੀ.ਡੀ. ਦੇਣ ਲਈ ਇਕ ਫ੍ਰੀ ਕੂਪਨ ਵੀ ਦਿੱਤਾ ਗਿਆ। ਇਸ ਮੌਕੇ ਡਾ. ਇਸ਼ਾ ਵੱਲੋਂ ਅੱਖਾਂ ਦੀ ਸੰਭਾਲ ਬਾਰੇ ਮੌਜੂਦ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਵੱਲੋਂ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।

ਇਸ ਮੌਕੇ ਡਿਸਟ੍ਰੀਕ ਦੇ ਲਾਇਨ ਕੁਐਸਟ ਦੇ ਵਾਈਸ ਚੇਅਰਮੈਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਅਮਿਤ ਨਰੂਲਾ (ਪ੍ਰਧਾਨ), ਲਾਇਨ ਕੇ. ਐਸ. ਬੇਦੀ (ਚਾਰਟਰ ਮੈਂਬਰ ਅਤੇ ਡਿਪਟੀ ਮੇਅਰ, ਮੋਹਾਲੀ), ਲਾਇਨ ਰਾਜਿੰਦਰ ਚੌਹਾਨ (ਸਕੱਤਰ), ਲਾਇਨ ਐਨ.ਐਸ. ਦਾਲਮ, ਲਾਇਨ ਜਸਵਿੰਦਰ ਸਿੰਘ, ਲਾਇਨ ਸੁਦਰਸ਼ਨ ਮਹਿਤਾ, ਲਾਇਨ ਜਤਿੰਦਰਪਾਲ ਸਿੰਘ (ਪ੍ਰਿੰਸ) ਅਤੇ ਲਾਇਨਜ਼ ਕਲੱਬ ਦਿਸ਼ਾ ਵੱਲੋਂ ਪ੍ਰਧਾਨ ਲਾਇਨ ਤੇਜਿੰਦਰ ਕੌਰ, ਲਾਇਨ ਕੰਵਲਪ੍ਰੀਤ ਕੌਰ ਹਾਜ਼ਰ ਸਨ। ਯੂਨਿਵਰਸਿਟੀ ਵੱਲੋਂ ਡਾ. ਕੁਸਮ ਪਾਲ, ਡਾ. ਬਿੰਦੂ, ਡਾ. ਦਮਨਪ੍ਰੀਤ ਸਿੰਘ ਚੁੱਗ ਅਤੇ ਸਟਾਫ ਵੱਲੋਂ ਇਸ ਕੈਂਪ ਵਿੱਚ ਭਰਪੂਰ ਸਹਿਯੋਗ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਕਲੱਬਜ਼ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਗਈ।

ਅੰਤ ਵਿੱਚ ਲਾਇਨਜ਼ ਕਲੱਬ ਵੱਲੋਂ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਨੇ ਲਾਇਨਜ਼ ਕਲੱਬ ਦੇ ਮੈਂਬਰਾਂ, ਪ੍ਰੋ ਸਾਇਟ ਆਈ ਹਸਪਤਾਲ ਦੀ ਟੀਮ ਅਤੇ ਐਮਿਟੀ ਯੂਨਿਵਰਸਿਟੀ ਦੇ ਪ੍ਰਬੰਧਕਾਂ ਦਾ ਇਸ ਕੈਂਪ ਵਿੱਚ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *