Breaking News
Dashmesh GS Electricals Verka Smart Media Insurance Point Tav Prasad

NRI ਘਰ ਤੋਂ ਹੀ ਦਸਤਾਵੇਜ਼ਾਂ ‘ਤੇ ਕਾਊਂਟਰਸਾਈਨ ਵਾਸਤੇ ਈ-ਸਨਦ ਪੋਰਟਲ ‘ਤੇ ਦੇ ਸਕਦੇ ਹਨ ਆਨਲਾਈਨ ਅਰਜ਼ੀ: ਧਾਲੀਵਾਲ

ਚੰਡੀਗੜ੍ਹ, 17 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਪ੍ਰਵਾਸੀ ਭਾਰਤੀ (ਐਨ.ਆਰ.ਆਈ.) ਪੰਜਾਬੀਆਂ ਲਈ ਤਸਦੀਕ ਪ੍ਰਕਿਰਿਆ ਨੂੰ ਸੁਖਾਲਾ ਕਰਨ ਦੀ ਦਿਸ਼ਾ ਵਿੱਚ, ਪੰਜਾਬ ਸਰਕਾਰ ਨੇ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਸਤੰਬਰ, 2024 ਵਿੱਚ ਸਮੁੱਚੇ ਪੰਜਾਬ ‘ਚ ਈ-ਸਨਦ ਪੋਰਟਲ ਕਾਰਜਸ਼ੀਲ ਕੀਤਾ ਹੈ ਜਿਸ ਰਾਹੀਂ ਐਨ.ਆਰ.ਆਈ. ਪੰਜਾਬੀ ਆਪਣੇ ਘਰਾਂ ਤੋਂ ਹੀ ਆਪਣੇ ਦਸਤਾਵੇਜ਼ਾਂ ‘ਤੇ ਕਾਊਂਟਰਸਾਈਨਿੰਗ ਲਈ ਅਰਜ਼ੀ ਦੇ ਸਕਦੇ ਹਨ।

ਇਸ ਸਬੰਧੀ 1 ਜਨਵਰੀ, 2025 ਤੋਂ ਹੁਣ ਤੱਕ ਇਸ ਪੋਰਟਲ ‘ਤੇ ਕਾਊਂਟਰਸਾਈਨਿੰਗ ਲਈ 6481 ਅਰਜ਼ੀਆਂ ਪ੍ਰਾਪਤ ਹੋਈਆਂ ਹਨ।ਪ੍ਰਸ਼ਾਸਕੀ ਸੁਧਾਰਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰੋਜ਼ਾਨਾ 200 ਪ੍ਰਵਾਸੀ ਭਾਰਤੀਆਂ ਦੀਆਂ ਅਰਜ਼ੀਆਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਭੇਜੀਆਂ ਜਾਂਦੀਆਂ ਹਨ। ਇਸ ਪੋਰਟਲ ਰਾਹੀਂ ਅਰਜ਼ੀਆਂ ਦੀ ਸਥਿਤੀ ਨੂੰ ਟਰੈਕ ਕਰਨਾ ਅਤੇ ਉਹਨਾਂ ਦੀ ਸਥਿਤੀ ਦਾ ਪਤਾ ਲਗਾਉਣਾ ਬਹੁਤ ਆਸਾਨ ਹੋ ਜਾਂਦਾ ਹੈ, ਜਿਸਦੇ ਨਤੀਜੇ ਵਜੋਂ ਪ੍ਰਵਾਸੀ ਭਾਰਤੀਆਂ ਦੇ ਕੀਮਤੀ ਸਮੇਂ ਦੀ ਬਚਤ ਹੁੰਦੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਈ-ਸਨਦ ਪੋਰਟਲ ਪ੍ਰਵਾਸੀ ਪੰਜਾਬੀਆਂ ਨੂੰ ਜਨਮ ਸਰਟੀਫਿਕੇਟ, ਜਨਮ ਸਰਟੀਫਿਕੇਟ ਦੀ ਅਣਉਪਲਬਧਤਾ, ਦੇਰੀ ਨਾਲ ਜਨਮ ਐਂਟਰੀ, ਪੁਲਿਸ ਕਲੀਅਰੈਂਸ, ਮੈਡੀਕਲ ਸਰਟੀਫਿਕੇਟ, ਵਿਦਿਅਕ ਯੋਗਤਾ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਮੌਤ ਸਰਟੀਫਿਕੇਟ, ਵਿਆਹ/ਤਲਾਕ ਸਰਟੀਫਿਕੇਟ, ਡਿਕਰੀ, ਗੋਦ ਲੈਣ ਸਬੰਧੀ ਦਸਤਾਵੇਜ਼, ਹਲਫ਼ਨਾਮਾ, ਫਿੰਗਰਪ੍ਰਿੰਟ ਵਰਗੇ ਅਨੇਕਾਂ ਦਸਤਾਵੇਜ਼ ਪ੍ਰਾਪਤ ਕਰਨ ਦੀ ਸਹੂਲਤ ਦਿੰਦਾ ਹੈ।

Leave a Reply

Your email address will not be published. Required fields are marked *