Breaking News
Dashmesh GS Electricals Verka Smart Media Insurance Point Tav Prasad

ਜੂਨੀਅਰਾਂ ਨਾਲ ਰੈਗਿੰਗ ਕਰਨ ਵਾਲੇ 5 ਨਰਸਿੰਗ ਵਿਦਿਆਰਥੀ ਗ੍ਰਿਫਤਾਰ

ਕੋਟੈਯਮ, 12 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਕੋਟੈਯਮ ਮੈਡੀਕਲ ਕਾਲਜ ਦੇ 5 ਨਰਸਿੰਗ ਦੇ ਵਿਦਿਆਰਥੀਆਂ ਨੂੰ ਆਪਣੇ ਜੂਨੀਅਰ ਸਾਥੀਆਂ ਨਾਲ ਰੈਗਿੰਗ ਕਰਨ ਅਤੇ ਸਰੀਰਕ ਤੌਰ ਉਤੇ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤਿੰਨ ਜੂਨੀਅਰ ਨਰਸਿੰਗ ਵਿਦਿਆਰਥੀਆਂ ਵੱਲੋਂ ਕਾਲਜ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਸ਼ਿਕਾਇਤ ਮੁਤਾਬਕ, ਸੀਨੀਅਰ ਵਿਦਿਆਰਥੀਆਂ ਨੇ ਹੋਸਟਲ ਵਿਚ ਆਪਣੇ ਜੂਨੀਅਰਾਂ ਨੂੰ ਬੈੱਡ ਨਾਲ ਬੰਨ੍ਹ ਕੇ ਉਹਨਾਂ ਦੇ ਸਰੀਰ ਉਪਰ ਲੋਸ਼ਨ ਡੋਲ੍ਹਿਆ ਅਤੇ ਸਰੀਰ ਉਪਰ ਸਕਰੈਚਿੰਗ ਕੀਤੀ ਗਈ। ਇਸ ਪ੍ਰਕ੍ਰਿਆ ਦੌਰਾਨ ਜੂਨੀਅਰ ਵਿਦਿਆਰਥੀ ਜ਼ਖਮੀ ਹੋ ਗਏ।

ਸ਼ਿਕਾਇਤ ਵਿਚ ਇਹ ਵੀ ਦੋਸ਼ ਲਗਾਇਆ ਕਿ ਸੀਨੀਅਰਾਂ ਨੇ ਇਕ ਜੂਨੀਅਰ ਵਿਦਿਆਰਥੀ ਦੇ ਥੱਪੜ ਵੀ ਮਾਰਿਆ ਅਤੇ ਉਹਨਾਂ ਤੋਂ ਪੈਸਿਆਂ ਦੀ ਵੀ ਮੰਗ ਕੀਤੀ।

ਗ੍ਰਿਫਤਾਰ ਕੀਤੇ ਗਏ ਵਿਦਿਆਰਥੀਆਂ ਖਿਲਾਫ ਭਾਰਤੀਯ ਨਿਆਏ ਸਨਹਿਤਾ (ਬੀਐਨਐਸ) ਦੀ ਧਾਰਾ 118 (1), 308 (1), 351(1) ਅਧੀਨ ਅਤੇ ਦੀ ਕੇਰਲਾ ਪ੍ਰੋਹਬੀਸ਼ਨ ਆਫ ਰੈਗਿੰਗ ਐਕਟ ਦੀ ਧਾਰਾ 3 ਅਤੇ 4 ਦੇ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *