Breaking News
Smart Media Dashmesh Mohali Walk Smart Media Insurance Point Hardev Singh Ubha

ਗੈਰਕਾਨੂੰਨੀ ਤੌਰ ‘ਤੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਏਜੰਟਾਂ ਨੂੰ ਪੰਜਾਬ ਸਰਕਾਰ ਫੌਰੀ ਗ੍ਰਿਫ਼ਤਾਰ ਕਰੇ: ਸੀਟੂ

ਮੋਹਾਲੀ, 6 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਪਹਿਲੇ ਜੱਥੇ ਦੇ 104 ਲੋਕਾਂ ਦੀ ਦਰਦਨਾਕ ਵਿੱਥਿਆ ਸੁਣੀਂ ਨਹੀਂ ਜਾਂਦੀ ਕਿ ਉਹਨਾਂ ਨੂੰ ਏਜੰਟਾਂ ਨੇ ਕਿਵੇਂ ਲੁੱਟਿਆ ਅਤੇ ਰਾਹਾਂ ਵਿੱਚ ਮੁਸੀਬਤਾਂ ਵਿਚ ਧੱਕਿਆ ਸੀ। ਇੱਕ-ਇੱਕ ਤੋਂ 30 ਤੋਂ ਲੈ ਕੇ 50 ਲੱਖ ਰੁਪਏ ਤੱਕ ਦੀਆਂ ਰਕਮਾਂ ਉਗਰਾਈਆਂ ਗਈਆਂ। ਅਮਰੀਕਾ ਜਾਂ ਕਨੇਡਾ ਭੇਜਣ ਲਈ ਕਈ-ਕਈ ਦੇਸ਼ਾਂ ਵਿੱਚੋਂ ਗੁਜ਼ਰਨਾ ਪਿਆ। ਸਮੁੰਦਰੀ ਕਿਸ਼ਤੀਆਂ, ਲੰਮੇ ਪਹਾੜੀ ਤੇ ਜੰਗਲੀ ਪੈਦਲ ਪੈਂਡੇ ਪਾਰ ਕਰਨੇ ਪਏ, ਉਹ ਕਿਵੇਂ ਭੁੱਖੇ – ਭਾਣੇ ਰਹਿਣ ਲਈ ਮਜਬੂਰ ਕੀਤੇ ਗਏ ਅਤੇ ਅੰਤ ਗਿਰਫ਼ਤਾਰੀਆਂ ਤੋਂ ਬਾਅਦ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਉਨ੍ਹਾਂ ਉੱਤੇ ਅਣਮਨੁੱਖੀ ਜਬਰ ਢਾਹਿਆ ਗਿਆ। ਅਖੀਰ ਟਰੰਪ ਪ੍ਰਸ਼ਾਸਨ ਨੇ ਉਹਨਾਂ ਨੂੰ ਹੱਥਕੜੀਆਂ ਅਤੇ ਬੇੜੀਆਂ ਵਿੱਚ ਜਕੜ ਕੇ ਅੰਮ੍ਰਿਤਸਰ ਦੇ ਹਵਾਈ ਅੱਡੇ ਉੱਤੇ ਲਿਆ ਲਾਹ ਮਾਰਿਆ। ਕਈ ਤਾਂ ਰਾਹਾਂ ਵਿੱਚ ਜਾਂਦੇ ਸਮੇ ਹੀ ਸਮੁੰਦਰਾਂ ਵਿੱਚ ਡੁੱਬ ਕੇ ਮਰ ਗਏ ਜਾਂ ਜੰਗਲਾਂ ਵਿੱਚ ਜਾਨਵਰਾਂ ਦਾ ਸ਼ਿਕਾਰ ਬਣੇ। ਜਿੱਥੇ ਇਸ ਵਰਤਾਰੇ ਲਈ ਮੁੱਖ ਰੂਪ ਵਿੱਚ ਭਾਰਤੀ ਰਾਜ, ਲੋੜੀਂਦਾ ਪ੍ਰਬੰਧ ਨਾਂ ਦੇ ਸਕਣ ਲਈ ਜੁੰਮੇਵਾਰ ਹੈ, ਉਥੇ ਹੀ ਮੋਦੀ ਸਰਕਾਰ ਅਮਰੀਕਾ ਦੀ ਧੌਂਸਬਾਜ਼ੀ ਸਾਹਮਣੇ ਨਤਮਸਤਕ ਹੋ ਕੇ ਆਤਮ ਸਮਰਪਣ ਕਰ ਚੁੱਕੀ ਹੈ, ਜਿਸ ਕਰਕੇ ਉਹ ਕੋਈ ਵੀ ਕਦਮ ਚੁੱਕਣ ਲਈ ਨਕਾਰਾ ਸਾਬਤ ਹੋਈ ਹੈ। ਦੂਜੇ ਪਾਸੇ ਪੰਜਾਬ ਦੀ ਆਪ ਸਰਕਾਰ ਸਮੇਤ ਰਾਜ ਸਰਕਾਰਾਂ ਵੱਲੋਂ ਅੱਤਿਆਚਾਰੀ ਡਾਕੂਆਂ ਦੀ ਤਰ੍ਹਾਂ ਬਿਨ੍ਹਾਂ ਡਰ ਭੈਅ ਦੇ ਕੰਮ ਕਰ ਰਹੇ ਏਜੰਟਾਂ ਵਿਰੁੱਧ ਕੁਝ ਵੀ ਕਰਨ ਲਈ ਤਿਆਰ ਨਹੀਂ ਹੈ।

ਸੀਟੂ ਦੀ ਪੰਜਾਬ ਇਕਾਈ ਮਾਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਜਿਹੜੇ – ਜਿਹੜੇ ਟਰੈਵਲ ਏਜੰਟਾਂ ਵੱਲੋਂ ਵਾਪਸ ਆਏ ਵਰਕਰ ਭੇਜੇ ਗਏ ਸਨ ਉਨ੍ਹਾਂ ਨੂੰ ਫੌਰੀ ਗ੍ਰਿਫ਼ਤਾਰ ਕਰੇ ਅਤੇ ਅਗਲੀ ਸਖ਼ਤ ਕਾਰਵਾਈ ਦੇ ਨਾਲ ਉਨ੍ਹਾਂ ਵੱਲੋਂ ਲੁੱਟੀਆਂ ਗਈਆਂ ਲੱਖਾਂ ਰੁਪਏ ਦੀਆਂ ਰਕਮਾਂ ਵਾਪਸ ਕਰਵਾਉਣ ਦੀ ਗਰੰਟੀ ਕਰੇ।

ਸੀਟੂ ਦੀ ਆਲ ਇੰਡੀਆ ਸਕੱਤਰ ਭੈਣ ਊਸ਼ਾ ਰਾਣੀ, ਸੂਬਾਈ ਪ੍ਰਧਾਨ ਸਾਥੀ ਮਹਾਂ ਸਿੰਘ ਰੌੜੀ ਸੂਬਾਈ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੰਬਧਿਤ ਏਜੰਟ ਬਾਹਰਲੇ ਦੇਸ਼ਾਂ ਵਿੱਚ ਖਿਸਕਣ ਵਿਚ ਕਾਮਯਾਬ ਹੋ ਜਾਣ, ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

Leave a Reply

Your email address will not be published. Required fields are marked *