Breaking News
Smart Media Dashmesh Insurance Point

41 ਲੱਖ ਦਾ ਕਰਜ਼ਾ ਲੈ ਕੇ ਅਮਰੀਕਾ ਗਿਆ ਨੌਜਵਾਨ ਜਬਰੀ ਭਾਰਤ ਭੇਜਿਆ

ਮੋਹਾਲੀ, 5 ਫਰਵਰੀ, ਪੰਜਾਬੀਖ ਦੁਨੀਆ ਬਿਊਰੋ :

ਜ਼ਿਲ੍ਹਾ ਮੋਹਾਲੀ ਵਿਚ ਦੇ ਡੇਰਾਬੱਸੀ ਇਲਾਕੇ ਵਿਚ ਪੈਂਦੇ ਪਿੰਡ ਜਡੌਤ ਦੇ ਇਕ ਨੌਜਵਾਨ ਪ੍ਰਦੀਪ ਨੂੰ ਵੀ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ। ਜਿਸ ਕਾਰਨ ਪਰਿਵਾਰਕ ਮੈਂਬਰਾਂ ਵਿਚ ਭਾਰੀ ਮਾਯੂਸੀ ਪਾਈ ਜਾ ਰਹੀ ਹੈ। ਪ੍ਰਦੀਪ ਦੀ ਉਸ ਦੀ ਮਾਂ ਨੇ ਦੱਸਿਆ ਕਿ ਉਸ ਨੇ 41 ਲੱਖ ਰੁਪਏ ਦਾ ਕਰਜ਼ਾ ਲੈ ਕੇ 6 ਮਹੀਨੇ ਪਹਿਲਾਂ ਹੀ ਆਪਣੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ। ਉਸਦੀ ਮਾਂ ਨੇ ਅੱਗੇ ਦੱਸਿਆ ਕਿ ਉਹਨਾਂ ਦੀ ਉਮੀਦ ਸੀ ਕਿ ਪੁੱਤ ਦੇ ਅਮਰੀਕਾ ਜਾਣ ਨਾਲ ਘਰ ਦੇ ਹਾਲਾਤ ਸੁਧਰ ਜਾਣਗੇ। ਇਸ ਲਈ ਉਸ ਨੇ ਆਪਣੀ ਇੱਕ ਏਕੜ ਜ਼ਮੀਨ ਵੀ ਵੇਚ ਦਿੱਤੀ ਸੀ ਅਤੇ ਕੁਝ ਪੈਸੇ ਵੀ ਕਰਜ਼ੇ ‘ਤੇ ਲਏ ਸਨ। ਉਸ ਨੇ ਭਰੇ ਮਨ ਨਾਲ ਕਿਹਾ ਕਿ “ਸਾਰੇ ਸੁਪਨੇ ਮਿੱਟੀ ਵਿੱਚ ਰੁਲ ਗਏ, ਘਰ ਦੀ ਹਾਲਤ ਬਹੁਤ ਮਾੜੀ ਹੈ।” ਉਸ ਨੇ ਵਿਦੇਸ਼ ਜਾਣ ਲਈ ਸਾਰੇ ਕਾਗਜ਼ਾਤ ਪੂਰੇ ਕੀਤੇ ਸਨ। ਪ੍ਰਦੀਪ ਦੇ ਪਿਤਾ ਪਹਿਲਾਂ ਹੀ ਡਿਪਰੈਸ਼ਨ ਦੇ ਮਰੀਜ਼ ਹਨ। ਸਾਡਾ ਤਾਂ ਸਭ ਕੁਝ ਬਰਬਾਦ ਹੋ ਗਿਆ ਹੈ।

Leave a Reply

Your email address will not be published. Required fields are marked *