Breaking News
Dashmesh GS Electricals Verka Smart Media Insurance Point Tav Prasad

ਭਗਵੰਤ ਮਾਨ ਵਲੋਂ ਚੋਣ ਕਮਿਸ਼ਨ ਦੀ ਕਾਰਵਾਈ ਨੂੰ ਪੰਜਾਬ ‘ਤੇ ਹਮਲਾ ਦੱਸਣਾ, ਹਾਸੋਹੀਣਾ ਬਿਆਨ: ਹਰਜੀਤ ਗਰੇਵਾਲ

ਚੰਡੀਗੜ੍ਹ, 31 ਜਨਵਰੀ, ਪੰਜਾਬੀ ਦੁਨੀਆ ਬਿਊਰੋ :

ਬੀਜੇਪੀ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਦਿੱਲੀ ਚੋਣਾਂ ਦੌਰਾਨ ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਕਪੂਰਥਲਾ ਸਰਕਾਰੀ ਰਿਹਾਇਸ਼ ‘ਤੇ ਇੱਕ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਛਾਪੇਮਾਰੀ ਨੂੰ ਪੰਜਾਬ ‘ਤੇ ਹਮਲਾ ਕਹਿ ਕੇ ਦਿੱਤੇ ਗਏ ਬਿਆਨ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਭਗਵੰਤ ਮਾਨ ਦੀ ਸੌੜੀ ਸੋਚ ਦਾ ਨਤੀਜਾ ਹੈ। ਭਗਵੰਤ ਮਾਨ ਦਾ ਭਾਜਪਾ ਵਿਰੁੱਧ ਬਿਆਨ ਹਾਸੋਹੀਣਾ ਹੈ। ਸ਼ਾਇਦ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਚੋਣ ਕਮਿਸ਼ਨ ਇੱਕ ਸੁਤੰਤਰ ਸੰਵਿਧਾਨਕ ਸੰਸਥਾ ਹੈ ਅਤੇ ਇਸ ਉੱਤੇ ਕਿਸੇ ਵੀ ਸਰਕਾਰ ਦਾ ਕੋਈ ਪ੍ਰਭਾਵ ਜਾਂ ਦਬਾਅ ਨਹੀਂ ਹੁੰਦਾ ਹੈ। ਇਹ ਬਹੁਤ ਹੀ ਨਿੰਦਣਯੋਗ ਹੈ ਕਿ ਭਗਵੰਤ ਮਾਨ ਚੋਣ ਕਮਿਸ਼ਨ ਦੀ ਟੀਮ ਨੂੰ ਉਨ੍ਹਾਂ ਦਾ ਕੰਮ ਕਰਨ ਤੋਂ ਰੋਕ ਰਹੇ ਸਨ।

ਗਰੇਵਾਲ ਨੇ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਜਦੋਂ ਤੁਸੀਂ ਪੰਜਾਬ ਵਿੱਚ ਕਿਸੇ ਮੰਤਰੀ ਜਾਂ ਅਧਿਕਾਰੀ ਖਿਲਾਫ਼ ਛਾਪਾਮਾਰੀ ਕਰਦੇ ਹੋ, ਤਾਂ ਕੀ ਉਹ ਪੰਜਾਬ ‘ਤੇ ਹਮਲਾ ਨਹੀਂ ਹੁੰਦਾ? ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਕਹਿੰਦੇ ਹਨ ਕਿ ਉਹ ਸੰਵਿਧਾਨ ਦੇ ਰੱਖਿਅਕ ਹਨ, ਅਤੇ ਜਦੋਂ ਭਗਵੰਤ ਮਾਨ ਇੱਕ ਸੰਵਿਧਾਨਕ ਸੰਸਥਾ, ਚੋਣ ਕਮਿਸ਼ਨ ਨੂੰ ਉਸਦੇ ਕੰਮ ਤੋਂ ਰੋਕਦੇ ਹਨ ਤਾਂ ਉਸ ਵੇਲੇ ਸੰਵਿਧਾਨ ਕਿੱਥੇ ਹੁੰਦਾ ਹੈ? ਚੋਣ ਕਮਿਸ਼ਨ ਦੀ ਟੀਮ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕਰਨ ਗਈ ਸੀ, ਜਿਸ ਦਾ ਉਨ੍ਹਾਂ ਨੂੰ ਸੁਤੰਤਰ ਅਧਿਕਾਰ ਹੈ, ਅਤੇ ਉਨ੍ਹਾਂ ਨੂੰ ਉਹਨਾਂ ਦਾ ਕੰਮ ਕਰਨ ਤੋਂ ਰੋਕਣਾ ਅਤੇ ਇਸ ‘ਤੇ ਅਜਿਹੇ ਬਿਆਨ ਦੇਣਾ ਬਹੁਤ ਹੀ ਨਿੰਦਣਯੋਗ ਹੈ।

ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਆਗੂ ਇਮਾਨਦਾਰ ਹਨ ਤਾਂ ਉਹ ਇੰਨੇ ਭੜਕਦੇ ਕਿਉਂ ਹੁੰਦੇ ਹਨ? ਕਾਨੂੰਨ ਨੂੰ ਆਪਣਾ ਕੰਮ ਕਰਨ ਤੋਂ ਕਿਉਂ ਰੋਕਦੇ ਹਨ? ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਹੈ। ਸੁਣਿਆ ਹੈ ਕਿ ਚੋਣ ਕਮਿਸ਼ਨ ਦੀ ਟੀਮ ਨੇ ਭਗਵੰਤ ਮਾਨ ਦੇ ਘਰ ਤੋਂ ਗੋਦਾਮ ਵਿੱਚ ਰੱਖੀ ਨਕਦੀ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਇਹ ‘ਆਪ’ ਦਾ ਦੋਹਰਾ ਕਿਰਦਾਰ ਹੈ। ਉਨ੍ਹਾਂ ਕਿਹਾ ਕਿ ਇਸ ਨੁਕਸਾਨ ਦਾ ਭਾਰ ਅਰਵਿੰਦ ਕੇਜਰੀਵਾਲ ‘ਤੇ ਪਵੇਗਾ। ਇਸੇ ਲਈ ਭਗਵੰਤ ਮਾਨ ਇਸ ਬੋਝ ਨੂੰ ਉਤਾਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਰ ਇਸਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਦਿੱਲੀ ਨੇ ਹੁਣ ਤੱਕ ਦੇਖਿਆ ਹੈ ਕਿ ਚੋਣਾਂ ਜਿੱਤਣ ਲਈ, ਆਮ ਆਦਮੀ ਪਾਰਟੀ ਜਾਂ ਤਾਂ ਪੈਸੇ ਅਤੇ ਸ਼ਰਾਬ ਵੰਡਦੀ ਹੈ ਜਾਂ ਘੁਸਪੈਠੀਆਂ ਨੂੰ ਵੋਟਰ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਚੌਕਸ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਜਨਤਾ ਭ੍ਰਿਸ਼ਟਾਚਾਰ ਦੇ ਇਸ ਚਰਿੱਤਰ ਨੂੰ ਦੇਖ ਰਹੀ ਹੈ ਅਤੇ 5 ਫਰਵਰੀ ਨੂੰ ਆਪਣੀ ਵੋਟ ਦੀ ਤਾਕਤ ਦਿਖਾਏਗੀ।

ਇਹ ਧਿਆਨ ਦੇਣ ਯੋਗ ਹੈ ਕਿ ਚੋਣ ਕਮਿਸ਼ਨ ਨੂੰ ਆਮ ਆਦਮੀ ਪਾਰਟੀ ਵੱਲੋਂ ਵੋਟਾਂ ਖਰੀਦਣ ਲਈ ਸ਼ਰਾਬ ਅਤੇ ਪੈਸੇ ਵੰਡ ਕੇ ਲੋਕਾਂ ਨੂੰ ਰਿਸ਼ਵਤ ਦੇਣ ਦੀ ਸ਼ਿਕਾਇਤ ਮਿਲੀ ਸੀ, ਜਿਸ ਦੇ ਆਧਾਰ ‘ਤੇ ਚੋਣ ਕਮਿਸ਼ਨ ਦੀ ਟੀਮ ਨੇ ਭਗਵੰਤ ਮਾਨ ਦੇ ਦਿੱਲੀ ਵਿਖੇ ਘਰ ਛਾਪਾ ਮਾਰਿਆ ਸੀ।

Leave a Reply

Your email address will not be published. Required fields are marked *