Breaking News
Dashmesh GS Electricals Verka Smart Media Insurance Point Tav Prasad

ਰਾਸਾ (ਯੂਕੇ) ਵੱਲੋਂ ਬੋਰਡ ਦੇ ਨਵ-ਨਿਯੁਕਤ ਕੰਟਰੋਲਰ ਅਤੇ ਬੋਰਡ ਕਰਮਚਾਰੀ ਯੂਨੀਅਨ ਨੂੰ ਸਨਮਾਨਿਤ ਕੀਤਾ

ਮੋਹਾਲੀ, 29 ਜਨਵਰੀ, ਪੰਜਾਬੀ ਦੁਨੀਆ ਬਿਊਰੋ:

ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ ਯੂ ਕੇ) ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ-ਨਿਯੁਕਤ ਕੰਟਰੋਲਰ ਪ੍ਰੀਖਿਆਵਾਂ ਲਵਿਸ ਚਾਲਵਾ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਨਵੀਂ ਚੁਣੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ਼ ਕੀਤਾ ਗਿਆ।

ਰਾਸਾ ਦੇ ਚੇਅਰਮੈਨ ਹਰਪਾਲ ਸਿੰਘ ਯੂ ਕੇ ਅਤੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਮੁੱਖ ਸਿੰਘ ਨੇ ਦੱਸਿਆ ਕਿ ਰਾਸਾ ਵੱਲੋਂ ਬੋਰਡ ਦੇ ਨਵ-ਨਿਯੁਕਤ ਕੰਟਰਲੋਰ ਪ੍ਰੀਖਿਆਵਾਂ ਲਾਵਿਸ ਚਾਲਵਾ ਨੂੰ ਭਰੋਸਾ ਦਿਤਾ ਗਿਆ ਕਿ ਰਾਸਾ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਵਿਦਿਆ ਪ੍ਰਦਾਨ ਕਰਨ ਦੇ ਹਰ ਫੈਸਲੇ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ।

ਰਾਸਾ ਦੇ ਵਫਦ ਨੂੰ ਕੰਟਰੋਲਰ ਪ੍ਰੀਖਿਆਵਾਂ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਵਿਦਿਆਰਥੀਆਂ ਨੂੰ ਵਿਦਿਆ ਪ੍ਰਦਾਨ ਕਰਨ ਦੇ ਕਾਰਜ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ। ਉਹ ਜਲਦੀ ਹੀ ਪ੍ਰਾਈਵੇਟ ਸਕੂਲਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨ ਅਤੇ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਸੁਝਾਓ ਲੈਣ ਲਈ ਇਕ ਮੀਟਿੰਗ ਕਰਨਗੇ।

ਇਸ ਮੌਕੇ ਰਾਸਾ ਯੂਕੇ ਵੱਲੋਂ ਸਿੋੱਖਿਆ ਕਰਮਚਾਰੀ ਯੂਨੀਅਨ ਦੀ ਪਹਿਲੀ ਵਾਰ ਪ੍ਰਧਾਨ ਬਣੀ ਇਸਤਰੀ ਕਰਮਚਾਰੀ ਬੀਬਾ ਰਮਨਦੀਪ ਕੌਰ ਗਿੱਲ ਅਤੇ ਉਨ੍ਹਾਂ ਦੀ ਸਮੁੱਚ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਰਮਨਦੀਪ ਕੌਰ ਗਿੱਲ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਵੱਲੋਂ ਰਾਸਾ ਯੂਕੇ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਯੂਨੀਅਨ ਦੀ ਹਮੇਸ਼ਾਂ ਕੋਸਿਸ਼ ਹੋਵੇਗੀ ਕਿ ਪ੍ਰਾਈਵੇਟ ਸਕੂਲ ਨਾਲ ਸਬੰਧਤ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਵਿੱਚ ਮੱਦਦ ਕਰਨਗੇ ਅਤੇ ਪ੍ਰਾਈਵੇਟ ਸਕੂਲਾਂ ਨੂੰ ਦਫਤਰ ਆਉਣ ਤੇ ਪੂਰਨ ਸਹਿਯੋਗ ਦਿਤਾ ਜਾਵੇਗਾ।

Leave a Reply

Your email address will not be published. Required fields are marked *