Breaking News
Dashmesh GS Electricals Verka Smart Media Insurance Point Tav Prasad

RBU ਦੇ 2 ਐਨਸੀਸੀ ਕੈਡਿਟ ਆਰ-ਡੇਅ ਪਰੇਡ ਲਈ ਚੁਣੇ ਗਏ

ਮੋਹਾਲੀ, 23 ਜਨਵਰੀ, ਪੰਜਾਬੀ ਦੁਨੀਆ ਬਿਊਰੋ :

ਰਿਆਤ ਬਾਹਰਾ ਯੂਨੀਵਰਸਿਟੀ ਦੇ ਸੀਨੀਅਰ ਅੰਡਰ ਅਫਸਰ (ਐਸਯੂਓ ) ਨਿਤਿਨ ਕੁਮਾਰ ਅਤੇ ਸੀਨੀਅਰ ਅੰਡਰ ਅਫਸਰ (ਐਸਯੂਓ ) ਅਕਸ਼ਿਤ ਸ਼ਰਮਾ ਨੂੰ ਗਣਤੰਤਰ ਦਿਵਸ ਪਰੇਡ 2025 ਲਈ ਚੁਣਿਆ ਗਿਆ ਹੈ। ਇਹ ਕੈਡਿਟ 26 ਜਨਵਰੀ ਨੂੰ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਮਾਰਚ ਕਰਨਗੇ।

ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਡਾਇਰੈਕਟਰ ਐਨ.ਸੀ.ਸੀ./ਐਨ.ਐਸ.ਐਸ. ਮੇਜਰ ਏ.ਐਸ. ਚਾਹਲ ਅਤੇ ਕੈਡਿਟਾਂ ਨੂੰ ਸਿਖਲਾਈ ਦੇਣ ਵਾਲੇ ਡਰਿੱਲ ਇੰਸਟ੍ਰਕਟਰ ਨੂੰ ਵਧਾਈ ਦਿੱਤੀ ਹੈ I

ਯੂਨੀਵਰਸਿਟੀ ਦੇ ਇਕ ਹੋਰ ਐਨਐਸਐਸ ਕੈਡਿਟ ਜੈਦੀਪ ਸਿੰਘ ਨੂੰ ਪੰਜਾਬ ਤੋਂ ਗਣਤੰਤਰ ਦਿਵਸ ਪਰੇਡ-2025 ਲਈ ਵਿਸ਼ੇਸ਼ ਮਹਿਮਾਨ ਵਜੋਂ ਚੁਣਿਆ ਗਿਆ ਹੈ। ਕੈਡਿਟ ਇਸ ਮੌਕੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਵੀ ਕਰਨਗੇI ਯੂਨੀਵਰਸਿਟੀ ਦੇ ਚਾਂਸਲਰ ਅਤੇ ਵਾਈਸ-ਚਾਂਸਲਰ ਨੇ ਰਿਆਤ ਬਾਹਰਾ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨ ਲਈ ਜੈਦੀਪ ਸਿੰਘ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *