Breaking News
Smart Media Dashmesh Mohali Walk Smart Media Insurance Point Hardev Singh Ubha

ਵਕੀਲਾਂ ਵਲੋਂ ਪੰਜਾਬ ਭਰ ‘ਚ ਹੜਤਾਲ, ਕੰਮਕਾਜ ਠੱਪ

ਚੰਡੀਗੜ੍ਹ, 16 ਜਨਵਰੀ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਭਰ ਵਿੱਚ ਅੱਜ ਸਮੁੱਚੇ ਵਕੀਲ ਭਾਈਚਾਰੇ ਵਲੋਂ ਹੜਤਾਲ ਕਰ ਦਿੱਤੀ ਗਈ ਹੈ। ਫ਼ਤਹਿਗੜ੍ਹ ਸਾਹਿਬ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਵਕੀਲ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਸਖ਼ਤ ਕਾਰਵਾਈ ਨਾ ਕਰਨ ’ਤੇ ਵਕੀਲਾਂ ਵਿੱਚ ਰੋਸ ਹੈ। ਦੱਸਣਯੋਗ ਹੈ ਕਿ ਖੰਨਾ ‘ਚ ਪਿਛਲੇ 25 ਦਿਨਾਂ ਤੋਂ ਵਕੀਲ ਹੜਤਾਲ ‘ਤੇ ਹਨ ਅਤੇ ਅੱਜ 16 ਜਨਵਰੀ ਨੂੰ ਪੂਰੇ ਪੰਜਾਬ ‘ਚ ਵਕੀਲ ਕੰਮ ਤੋਂ ਦੂਰ ਰਹਿਣਗੇ।

ਘਟਨਾ ਫਤਿਹਗੜ੍ਹ ਸਾਹਿਬ ਦੀ ਹੈ, ਜਿੱਥੇ ਨਗਰ ਕੌਂਸਲ ਚੋਣਾਂ ਦੌਰਾਨ ਵਕੀਲ ਹਸਨ ਸਿੰਘ ‘ਤੇ ਸਥਾਨਕ ਵਿਧਾਇਕ ਗੈਰੀ ਵਡਿੰਗ ਦੇ ਭਰਾ ਅਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਸੀ। ਇਹ ਵੀ ਦੋਸ਼ ਹੈ ਕਿ ਹਮਲਾਵਰਾਂ ਨੇ ਰਿਵਾਲਵਰ ਦੇ ਬੱਟ ਨਾਲ ਉਸ ਦੇ ਸਿਰ ‘ਤੇ ਵਾਰ ਕੀਤੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਵਕੀਲ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

Leave a Reply

Your email address will not be published. Required fields are marked *