
ਚੰਡੀਗੜ੍ਹ, 14 ਜਨਵਰੀ, ਪੰਜਾਬੀ ਦੁਨੀਆ ਬਿਊਰੋ :
ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਅਤੇ ਇੰਡੀਆ ਸਪੋਰਟਸ ਅਥਾਰਟੀ ਆਫ ਇੰਡੀਆ ਵਲੋਂ ਯੂਥ ਡੇਅ ਨੂੰ ਮੁੱਖ ਰੱਖਦੇ ਹੋਏ ਖੇਲੋ ਇੰਡੀਆ ਗੱਤਕਾ ਲੀਗ 2024-25 ਮਿਤੀ 10 ਤੋਂ 12 ਜਨਵਰੀ ਤੱਕ ਕਰਵਾਈ ਗਈ, ਜਿਸ ਵਿੱਚ ਚੰਡੀਗੜ੍ਹ ਦੀ ਟੀਮ ਨੇ ਭਾਗ ਲਿਆ। ਇਸ ਦੌਰਾਨ ਟੀਮ ਵਲੋੋਂ ਵਧੀਆ ਪ੍ਰਦਰਸ਼ਨ ਕਰਦਿਆਂ ਸੀਨੀਅਰ ਵਰਗ ਦੇ ਮੁਕਾਬਲਿਆਂ ਵਿੱਚ ਭਾਗ ਲੈਂਦਿਆ ਹੋਇਆ 12 ਸੋਨ ਤਗ਼ਮੇ ਨਾਲ ਲੜਕਿਆਂ ਵਲੋਂ ਓਵਰ ਆਲ ਟਰਾਫੀ ਅਤੇ ਲੜਕੀਆਂ ਵਲੋਂ ਓਵਰ ਆਲ ਰਨਰਅੱਪ ਟਰਾਫੀ ਤੇ ਕਬਜਾ ਕੀਤਾ ਗਿਆ। ਇਸ ਟੀਮ ਦੀ ਮੇਜਬਾਨੀ ਟੀਮ ਮੈਨੇਜਰ ਅਤੇ ਕੋਚ ਹਰਮਨਦੀਪ ਸਿੰਘ ਅਤੇ ਲੜਕੀਆਂ ਦੇ ਕੋਚ ਇੰਦਰਜੀਤ ਕੌਰ ਨੇ ਕੀਤੀ।
ਚੰਡੀਗੜ੍ਹ ਟੀਮ ਦੇ ਇਸ ਪ੍ਰਦਰਸ਼ਨ ਨੂੰ ਦੇਖਦਿਆਂ ਗੱਤਕਾ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਸਰਦਾਰ ਜਗਸੀਰ ਸਿੰਘ ਮਾਨ, ਜਨਰਲ ਸਕੱਤਰ ਡਾ. ਗੁਰਜੀਤ ਸਿੰਘ ਬਾਜਵਾ ਨੇ ਜਿਥੇ ਬੱਚਿਆਂ ਨੂੰ ਆਸ਼ੀਰਵਾਦ ਦਿਤਾ, ਉੱਥੇ ਹੀ ਗੱਤਕਾ ਐਸੋਸੀਏਸ਼ਨ ਚੰਡੀਗੜ੍ਹ ਦੇ ਸੰਯੁਕਤ ਸਕੱਤਰ ਰਾਜਵੀਰ ਸਿੰਘ ਅਤੇ ਗੱਤਕਾ ਐਸੋਸੀਏਸ਼ਨ ਚੰਡੀਗੜ੍ਹ ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਵੀ ਕੀਤਾ ਅਤੇ ਭਵਿੱਖ ਵਿੱਚ ਚੰਡੀਗੜ੍ਹ ਦੀ ਟੀਮ ਵਲੋਂ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਗੱਤਕਾ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਸਰਦਾਰ ਜਗਸੀਰ ਸਿੰਘ ਮਾਨ, ਜਨਰਲ ਸਕੱਤਰ ਡਾ. ਗੁਰਜੀਤ ਸਿੰਘ ਬਾਜਵਾ, ਮੀਤ ਪ੍ਰਧਾਨ ਸਰਬਜੀਤ ਕੌਰ ਸੋਹਲ, ਮੁਕੇਸ਼ ਕੁਮਾਰ ਗੋਇਲ, ਐਡ. ਸਰਤਾਜ ਸਿੰਘ ਗਿੱਲ ਅਤੇ ਖਜ਼ਾਨਚੀ ਗੁਰਜੀਤ ਸਿੰਘ ਸੈਣੀ, ਸੰਯੁਕਤ ਸਕੱਤਰ ਰਾਜਵੀਰ ਸਿੰਘ, ਕਾਨੂੰਨੀ ਸਲਾਹਕਾਰ ਅਮਨਦੀਪ ਕੌਰ ਸੋਨੀ, ਟੈਕਨੀਕਲ ਡਾਇਰੈਕਟਰ ਹਰਮਨਜੋਤ ਸਿੰਘ, ਕੋਆਰਡੀਨੇਟਰ ਤਲਵਿੰਦਰ ਸਿੰਘ ਅਤੇ ਮੈਂਬਰ ਗੁਰਪ੍ਰੀਤ ਸਿੰਘ ਮੌਜੂਦ ਸਨ।