Breaking News
Smart Media Dashmesh Mohali Walk Smart Media Insurance Point Hardev Singh Ubha

ਸਰਦਾਰ ਹਰੀ ਸਿੰਘ ਮੈਮੋਰੀਅਲ ਸਕੂਲ ਸੈਕਟਰ-74 ਦਾ ਪੰਜਵੀਂ ਦਾ ਨਤੀਜਾ ਰਿਹਾ ਸ਼ਾਨਦਾਰ 

ਮੋਹਾਲੀ, 5 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : 

ਪੰਜਾਬ ਸਕੂਲ ਸਿਖਿਆ ਬੋਰਡ ਦੀ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ ਸਕੂਲ ਦੇ ਸਾਰੇ ਵਿਦਿਆਰਥੀ ਪਾਸ ਹੋਏ ਹਨ ਅਤੇ 75% ਤੋਂ ਵਧ ਅੰਕ ਪ੍ਰਾਪਤ ਕੀਤੇ ਹਨ । ਸਰਦਾਰ ਹਰੀ ਸਿੰਘ ਮੈਮੋਰੀਅਲ ਐਜਕੇਸ਼ਨਲ ਸੋਸਾਇਟੀ (ਰਜਿਸਟਰਡ) ਦੀ ਚੇਅਰਪਰਸਨ ਸ਼੍ਰੀਮਤੀ ਜਗਜੀਤ ਕੌਰ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਗਰੀਬੀ ਰੇਖਾ ਤੋ ਹੇਠਾਂ ਰਹਿਣ ਵਾਲੇ ਪਰਿਵਾਰਾਂ ਵਿੱਚੋਂ ਹਨ, ਜੋ ਕਿ ਬਿਹਾਰ, ਉੱਤਰ ਪ੍ਰਦੇਸ਼ ਅਤੇ ਨੇਪਾਲ ਤੋ ਪਰਵਾਸ ਕਰਕੇ ਆਏ ਹਨ । ਇਹ ਸ਼ਹੀਦ ਊਧਮ ਸਿੰਘ ਸਲੰਮ ਕਲੋਨੀ ਵਿਚ ਰਹਿੰਦੇ ਹਨ, ਜਿੱਥੇ ਬਿਜਲੀ ਅਤੇ ਪਾਣੀ ਦੀ ਸਹੂਲੀਅਤ ਵੀ ਬੜੀ ਮੁਸ਼ਕਿਲ ਨਾਲ ਮਿਲਦੀ ਹੈ । ਫਿਰ ਵੀ ਇਹ ਬੱਚੇ ਚੰਗੇ ਅੰਕ ਲੈ ਕੇ ਪਾਸ ਹੋਏ ਹਨ । ਇਕ ਦਬਿਆ ਕੁਚਲਿਆ ਪਰਿਵਾਰ ਜੋ ਸੌਚਾਲਿਆ ਵਿਚ ਕੰਮ ਕਰਦਾ ਹੈ , ਦੀ ਹੋਣਹਾਰ ਬੱਚੀ “ਭਾਵਨਾ” 84% ਅੰਕ ਲੈ ਕੇ ਸਕੂਲ ਵਿਚ ਪਹਿਲੇ ਦਰਜੇ ਤੇ ਆਈ ਹੈ । ਇਹ ਸ਼ਾਨਦਾਰ ਨਤੀਜਾ ਸਕੂਲ ਦੀ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ, ਟੀਚਰਜ਼ ਅਤੇ ਸਟਾਫ ਦੀ ਸਖ਼ਤ ਮਿਹਨਤ ਸਦਕਾ ਹੋਇਆ ਹੈ ।

ਇਹ ਬੱਚੇ ਪ੍ਰਵਾਸੀ ਹਨ ਅਤੇ ਇਹਨਾਂ ਦੀ ਮਾਂ ਬੋਲੀ ਮੈਥਲੀ, ਹਿੰਦੀ ਆਏ ਨੇਪਾਲੀ ਹੈ , ਇਹਨਾਂ ਵਾਸਤੇ ਪੰਜਾਬੀ ਮੀਡੀਅਮ ਵਿਚ ਪੜਨਾ ਮੁਸ਼ਕਿਲ ਹੈ ਭਾਵੇਂ ਇਹ ਪੰਜਾਬੀ ਪਹਿਲੀ ਭਾਸ਼ਾ ਪੜ ਲੈਂਦੇ ਹਨ। ਇਸ ਕਰਕੇ ਹਿਸਾਬ, ਸੋਸ਼ਲ ਸਟੱਡੀ ਵੀ ਅੰਗਰੇਜ਼ੀ ਮੀਡੀਅਮ ਵਿਚ ਪੜਾਈ ਜਾਂਦੀ ਹੈ ਤਾਂ ਕਿ ਜੇਕਰ ਉਹ ਪੰਜਾਬ ਜਾਂ ਕਿਸੇ ਹੋਰ ਪ੍ਰਾਂਤ ਵਿਚ ਜਾ ਕੇ ਪੜਦੇ ਹਨ ਤਾਂ ਅੰਗਰੇਜ਼ੀ ਮੀਡੀਅਮ ਉਹਨਾਂ ਨੂੰ ਜਿਆਦਾ ਮਦਦਗਾਰ ਸਾਬਿਤ ਹੋਵੇਗਾ , ਖ਼ਾਸ ਕਰਕੇ ਦਸਵੀਂ ਜਮਾਤ ਤੋਂ ਬਾਅਦ । ਸਕੂਲ ਵਿਚ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਦਰਜੇ ਤੇ ਆਉਣ ਵਾਲੇ ਬੱਚਿਆਂ ਨੂੰ ਸ਼੍ਰੀਮਤੀ ਜਗਜੀਤ ਕੌਰ ਕਾਹਲੋਂ ਅਤੇ ਪ੍ਰਿੰਸੀਪਲ ਬਲਬੀਰ ਕੌਰ ਨੇ ਟਰਾਫੀ ਦੇ ਕੇ ਸਨਮਾਨਤ ਕੀਤਾ।

Leave a Reply

Your email address will not be published. Required fields are marked *