
SMO ਡਾ. ਚੀਮਾ ਵਲੋਂ ਸੱਚਦੇਵਾ ਟਰੱਸਟ ਦੇ ਨੇਕ ਕਾਰਜ ਦੀ ਸ਼ਲਾਘਾ
ਮੋਹਾਲੀ, 15 ਦਸੰਬਰ, ਪੰਜਾਬੀ ਦੁਨੀਆ ਬਿਊਰੋ :
ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੱਚਦੇਵਾ ਟਰੱਸਟ ਵਲੋਂ ਮਰੀਜ਼ਾਂ ਲਈ ਜ਼ਿਲ੍ਹਾ ਹਸਪਤਾਲ ਨੂੰ 200 ਕੰਬਲ ਦਾਨ ਕੀਤੇ ਗਏ ਹਨ। ਸੱਚਦੇਵਾ ਟਰੱਸਟ ਦੇ ਪ੍ਰਧਾਨ ਮੋਹਿੰਦਰਪਾਲ ਸਿੰਘ ਅਤੇ ਸੁਰਜੀਤ ਕੌਰ ਦੀ ਅਗਵਾਈ ਹੇਠ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ. ਚੀਮਾ ਅਤੇ ਡਾ. ਵਿਜੇ ਭਗਤ ਨੂੰ ਇਹ ਕੰਬਲ ਸੌਂਪੇ ਗਏ।
ਜ਼ਿਕਰਯੋਗ ਹੈ ਕਿ ਸੱਚਦੇਵਾ ਟਰੱਸਟ ਵਲੋਂ ਸਰਦੀਆਂ ਦੇ ਮੌਸਮ ਵਿਚ ਹਰ ਸਾਲ ਹਸਪਤਾਲ ਨੂੰ ਕੰਬਲ ਦਾਨ ਕੀਤੇ ਜਾਂਦੇ ਹਨ। ਡਾ. ਚੀਮਾ ਨੇ ਟਰੱਸਟ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਨਵਤਾ ਦੀ ਇਹ ਵੱਡੀ ਸੇਵਾ ਹੈ l
ਇਸ ਮੌਕੇ ਤੇਜਿੰਦਰ ਸਿੰਘ ਜੰਮੂ, ਨਰਸਿੰਗ ਸਿਸਟਰ ਮੁਖਵਿੰਦਰ ਕੌਰ ਆਦਿ ਹਾਜ਼ਰ ਸਨ।