Breaking News
Smart Media Dashmesh Insurance Point

ਸਿੱਖਿਆ ਬੋਰਡ ਰਿਟਾਇਰੀਜ ਐਸੋ: ਵੱਲੋਂ ਨਵ-ਨਿਯੁਕਤ ਸਕੱਤਰ ਪਰਲੀਨ ਕੌਰ ਬਰਾੜ ਦਾ ਸਵਾਗਤ

ਮੋਹਾਲੀ, 12 ਦਸੰਬਰ, ਪੰਜਾਬੀ ਦੁਨੀਆ ਬਿਊਰੋ : 

ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰੀਜ ਐਸੋਸੀਏਸ਼ਨ ਦੇ ਆਗੂ ਗੁਰਮੇਲ ਸਿੰਘ ਮੋਜੋਵਾਲ ਜਨਰਲ ਸਕੱਤਰ, ਹਰਿੰਦਰ ਪਾਲ ਸਿੰਘ ਹੈਰੀ ਮੀਡੀਆ ਇੰਚਾਰਜ, ਡੀਪੀ ਹੁਸ਼ਿਆਰਪੁਰੀ ਮੀਤ ਪ੍ਰਧਾਨ ਅਤੇ ਮੈਂਬਰ ਲਖਬੀਰ ਸਿੰਘ ਵੱਲੋਂ ਨਵ-ਨਿਯੁਕਤ ਸਕੱਤਰ ਪਰਲੀਨ ਕੌਰ ਬਰਾੜ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਪਹੁੰਚਣ ਤੇ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਉਪਰੰਤ ਉਥੇ ਮੌਜੂਦ ਅਹੁਦੇਦਾਰਾਂ ਵੱਲੋਂ ਸਕੱਤਰ ਨੂੰ ਐਸੋਸੀਏਸ਼ਨ ਵੱਲੋਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।

ਇਸ ਦੌਰਾਨ ਸਕੱਤਰ ਮੈਡਮ ਵੱਲੋਂ ਧੰਨਵਾਦ ਕਰਦਿਆਂ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਜੋ ਵੀ ਮੁਸ਼ਕਲ ਆਵੇ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਯਤਨ ਕਰਨਗੇ। 

Leave a Reply

Your email address will not be published. Required fields are marked *