Breaking News
Dashmesh GS Electricals Verka Smart Media Insurance Point Tav Prasad

ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ‘ਚ ਵਾਧਾ

ਨਵੀਂ ਦਿੱਲੀ, 4 ਦਸੰਬਰ, ਪੰਜਾਬੀ ਦੁਨੀਆ ਬਿਊਰੋ :

ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਵਿੱਚ ਵਾਧਾ ਕਰ ਦਿੱਤਾ ਹੈ। ਜੁਲਾਈ 2024 ਵਿੱਚ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਮਹਿੰਗਾਈ ਭੱਤਾ (DA) ਵਧਾ ਕੇ 53% ਕਰ ਦਿੱਤਾ ਸੀ। ਮਹਿੰਗਾਈ ਭੱਤੇ ਵਿੱਚ ਵਾਧੇ ਦੇ ਨਾਲ-ਨਾਲ ਮੁਲਾਜ਼ਮਾਂ ਦੇ ਹੋਰ ਭੱਤਿਆਂ ਵਿੱਚ ਵੀ ਵਾਧਾ ਹੋਇਆ ਹੈ।

ਜਾਣਕਾਰੀ ਅਨੁਸਾਰ ਨਿਯਮਾਂ ਮੁਤਾਬਕ ਜਦੋਂ ਸਰਕਾਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਮੁੱਢਲੀ ਤਨਖ਼ਾਹ ਦੇ 50 ਫ਼ੀਸਦੀ ਤੋਂ ਵੱਧ ਹੋ ਜਾਂਦਾ ਹੈ ਤਾਂ ਹੋਰ ਭੱਤੇ ਵੀ ਆਪਣੇ ਆਪ ਬਦਲ ਜਾਂਦੇ ਹਨ। ਅਜਿਹੇ ‘ਚ ਮਹਿੰਗਾਈ ਭੱਤਾ 53 ਫੀਸਦੀ ਹੋਣ ਨਾਲ ਕੇਂਦਰੀ ਕਰਮਚਾਰੀਆਂ ਨੂੰ ਮਿਲਣ ਵਾਲੇ ਹੋਰ ਭੱਤੇ ਵੀ ਵਧ ਗਏ ਹਨ। ਇਸ ਤਰ੍ਹਾਂ ਜਾਣਕਾਰੀ ਮੁਤਾਬਕ ਡਰੈਸ ਭੱਤਾ ਅਤੇ ਨਰਸਿੰਗ ਭੱਤੇ ਵਿੱਚ 25% ਦਾ ਵਾਧਾ ਕੀਤਾ ਗਿਆ ਹੈ।

ਇਸੇ ਦੌਰਾਨ ਸਿਹਤ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਕੇਂਦਰੀ ਸਰਕਾਰੀ ਹਸਪਤਾਲਾਂ ਅਤੇ ਏਮਜ਼ ਨਵੀਂ ਦਿੱਲੀ, ਪੀਜੀਆਈਐਮਈਆਰ ਚੰਡੀਗੜ੍ਹ, ਜੇਆਈਪੀਐਮਈਆਰ ਪਾਂਡੀਚੇਰੀ ਵਰਗੀਆਂ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਪਹਿਰਾਵੇ ਅਤੇ ਨਰਸਿੰਗ ਭੱਤੇ ਵਿੱਚ 25% ਦਾ ਵਾਧਾ ਕੀਤਾ ਜਾਵੇਗਾ। ਇਸ ਦਾ ਉਦੇਸ਼ ਕਰਮਚਾਰੀਆਂ ਦੀਆਂ ਮਹਿੰਗਾਈ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰਨਾ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਹਾਲ ਹੀ ਵਿੱਚ ਯੋਗ ਕਰਮਚਾਰੀਆਂ ਲਈ ਪਹਿਰਾਵੇ (dress) ਭੱਤੇ ਅਤੇ ਨਰਸਿੰਗ ਭੱਤੇ ਵਿੱਚ 25% ਵਾਧੇ ਦਾ ਐਲਾਨ ਕੀਤਾ ਹੈ। ਇਹ ਸਰਕਾਰੀ ਨਿਯਮਾਂ ਦੇ ਅਨੁਸਾਰ ਹੈ ਜਿਸ ਅਨੁਸਾਰ ਜਦੋਂ ਵੀ ਡੀਏ 50% ਦੀ ਸੀਮਾ ਨੂੰ ਪਾਰ ਕਰਦਾ ਹੈ ਤਾਂ ਵਿਸ਼ੇਸ਼ ਭੱਤਿਆਂ ਵਿੱਚ ਸੋਧ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *