Breaking News
Smart Media Dashmesh Mohali Walk Smart Media Insurance Point Hardev Singh Ubha

ਗੌਤਮ ਅਡਾਨੀ ਨੂੰ ਵੱਡਾ ਝਟਕਾ: ਵਿਸ਼ਵ ਦੇ ਟਾਪ-20 ਅਮੀਰਾਂ ਦੀ ਸੂਚੀ ਤੋਂ ਬਾਹਰ

ਤਾਜ਼ਾ ਸੂਚੀ ’ਚ ਅਡਾਨੀ 17ਵੇਂ ਸਥਾਨ ਤੋਂ ਖਿਸਕ ਕੇ 21ਵੇਂ ਸਥਾਨ ’ਤੇ ਪੁੱਜਿਆ

ਮੁੰਬਈ, 24 ਨਵੰਬਰ, ਪੰਜਾਬੀ ਦੁਨੀਆ ਬਿਊਰੋ:

ਭਾਰਤ ਦੇ ਮਸ਼ਹੂਰ, ਅਰਬਪਤੀ ਉਦਯੋਗਪਤੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੇ ਲਈ ਇਹ ਖਬਰ ਚੰਗੀ ਨਹੀਂ ਹੈ। ਅਮਰੀਕਾ ਦੀ ਅਦਾਲਤ ਨੇ ਵੀਰਵਾਰ ਨੂੰ ਉਨ੍ਹਾਂ ਖਿਲਾਫ ਰਿਸ਼ਵਤ ਦੇਣ ਅਤੇ ਧੋਖਾਦੇਹੀ ਦੇ ਦੋਸ਼ ’ਚ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਇਸ ਤੋਂ ਬਾਅਦ ਅਡਾਨੀ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਦੇਖੀ ਗਈ। ਵੀਰਵਾਰ ਨੂੰ ਇਨ੍ਹਾਂ ਦੀਆਂ ਸਾਰੀਆਂ ਕੰਪਨੀਆਂ ਦਾ ਮਾਰਕੀਟ ਕੈਪ ਲੱਗਭਗ ਢਾਈ ਲੱਖ ਕਰੋਡ਼ ਰੁਪਏ ਡਿੱਗ ਗਿਆ ਸੀ। ਅਗਲੇ ਦਿਨ ਸ਼ੁੱਕਰਵਾਰ ਨੂੰ ਸਾਰੇ ਸ਼ੇਅਰ ਘਾਟੇ ਵਿੱਚ ਸਨ। ਹਾਲਾਂਕਿ ਸ਼ਾਮ ਨੂੰ ਕਈਆਂ ਨੇ ਰਿਕਵਰੀ ਕਰ ਲਈ ਸੀ ਪਰ ਇਸ ਨਾਲ ਅਡਾਨੀ ਦੀ ਨੈੱਟਵਰਥ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਬਲੂਮਬਰਗ ਬਿਲੇਨੀਅਰਜ਼ ਇੰਡੈਕਸ ’ਚ ਅਡਾਨੀ ਦਾ ਨੰਬਰ ਕਾਫ਼ੀ ਡਿੱਗ ਗਿਆ ਹੈ। ਉਹ ਦੁਨੀਆ ਦੇ ਟਾਪ-20 ਅਮੀਰਾਂ ਤੋਂ ਬਾਹਰ ਹੋ ਗਏ ਹਨ। ਇਸ ਇੰਡੈਕਸ ਮੁਤਾਬਕ ਅਡਾਨੀ ਦੀ ਨੈੱਟਵਰਥ ’ਚ ਪਿਛਲੇ ਦੋ ਦਿਨਾਂ ’ਚ 14 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਕਮੀ ਆਈ ਹੈ।

ਅਮਰੀਕੀ ਅਦਾਲਤ ਦੇ ਹੁਕਮ ਤੋਂ ਪਹਿਲਾਂ ਅਡਾਨੀ ਇਸ ਸੂਚੀ ’ਚ 17ਵੇਂ ਸਥਾਨ ’ਤੇ ਸਨ। ਉਸ ਸਮੇਂ ਅਡਾਨੀ ਦੀ ਨੈੱਟਵਰਥ 85.5 ਬਿਲੀਅਨ ਡਾਲਰ ਸੀ। ਸ਼ਨੀਵਾਰ ਨੂੰ ਤਾਜ਼ਾ ਸੂਚੀ ’ਚ ਅਡਾਨੀ 17ਵੇਂ ਸਥਾਨ ਤੋਂ ਖਿਸਕ ਕੇ 21ਵੇਂ ਸਥਾਨ ’ਤੇ ਆ ਗਏ ਹਨ, ਭਾਵ ਉਹ ਦੁਨੀਆ ਦੇ ਟਾਪ-20 ਅਮੀਰਾਂ ਦੀ ਸੂਚੀ ਤੋਂ ਬਾਹਰ ਹੋ ਗਏ ਹਨ। ਬਲੂਮਬਰਗ ਬਿਲੇਨੀਅਰਜ਼ ਇੰਡੈਕਸ ਅਨੁਸਾਰ ਇਨ੍ਹਾਂ ਦੋ ਦਿਨਾਂ ’ਚ ਅਡਾਨੀ ਦੀ ਨੈੱਟਵਰਥ ’ਚ 14.7 ਬਿਲੀਅਨ ਡਾਲਰ ਦੀ ਕਮੀ ਆਈ ਹੈ। ਇਸ ਕਮੀ ਨਾਲ ਹੁਣ ਅਡਾਨੀ ਦੀ ਨੈੱਟਵਰਥ 70.8 ਬਿਲੀਅਨ ਡਾਲਰ ਰਹਿ ਗਈ ਹੈ। 24 ਘੰਟਿਆਂ ’ਚ ਅਡਾਨੀ ਨੂੰ 1.19 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।

Leave a Reply

Your email address will not be published. Required fields are marked *