Breaking News
Smart Media Dashmesh Mohali Walk Smart Media Insurance Point Hardev Singh Ubha

ਲਾਇਨਜ਼ ਕਲੱਬਸ ਡਿਸਟ੍ਰੀਕ ਵੱਲੋਂ ਰੀਜਨ ਸੈਮੀਨਾਰ ਅਤੇ ਜ਼ੋਨ ਐਡਵਾਈਜਰੀ ਮੀਟਿੰਗ ਦਾ ਆਯੋਜਨ 

ਮੋਹਾਲੀ, 23 ਸਤੰਬਰ, ਪੰਜਾਬੀ ਦੁਨੀਆ ਬਿਊਰੋ : 

ਲਾਇਨਜ਼ ਕਲੱਬਸ ਡਿਸਟ੍ਰੀਕ 321-ਐਫ ਦੇ ਗਵਰਨਰ ਐਮ.ਜੇ.ਐਫ. ਲਾਇਨ ਰਵਿੰਦਰ ਸੱਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਮ.ਜੇ.ਐਫ. ਲਾਇਨ ਕੇ.ਪੀ. ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਰੀਜਨ ਸੈਮੀਨਾਰ ਅਤੇ ਜ਼ੋਨ ਐਡਵਾਈਜਰੀ ਮੀਟਿੰਗ ਦਾ ਆਯੋਜਨ ਲਾਇਨ ਭਵਨ, ਸੈਕਟਰ-30, ਚੰਡੀਗੜ ਵਿਖੇ ਆਯੋਜਿਤ ਕੀਤਾ ਗਿਆ। 

ਇਸ ਪ੍ਰੋਗਰਾਮ ਵਿੱਚ ਪਾਸਟ ਡਿਸਟ੍ਰੀਕ ਗਵਰਨਰ ਪੀ.ਐਮ.ਜੇ.ਐਫ. ਲਾਇਨ ਡਾ. ਰਣਵੀਰ ਉਪਲ ਜੀ ਨੇ ਮੁੱਖ ਮੇਹਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਰੀਜਨ-9 ਦੇ ਪਹੁੰਚੇ ਹੋਏ ਚਾਰੇ ਜ਼ੋਨ ਚੇਅਰਪਰਸਨਸ ਐਮ.ਜੇ.ਐਫ. ਲਾਇਨ ਅਮਨਦੀਪ ਸਿੰਘ ਗੁਲਾਟੀ, ਐਮ.ਜੇ.ਐਫ. ਲਾਇਨ ਸੋਨੀਆ ਅਰੋੜਾ, ਲਾਇਨ ਬਿਕਰਮ ਜਿੰਦਲ, ਲਾਇਨ ਉਮਾਕਾਂਤ ਮਹਿਤਾ ਅਤੇ ਰੀਜਨ-9 ਵਿੱਚ ਸ਼ਾਮਿਲ 12 ਕਲੱਬਾਂ ਦੇ ਪ੍ਰਧਾਨ, ਸਕੱਤਰ, ਖਜ਼ਾਨਚੀ, ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਰਾਹੀਂ ਮੁੱਖ ਮਹਿਮਾਨ ਵੱਲੋਂ ਸਰਵਿਸ ਪ੍ਰੋਜੈਕਟਸ ਉਪਰ ਦਿੱਤੇ ਗਏ ਵਿਚਾਰਾਂ ਨੂੰ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਸੁਣਿਆ। ਇਸੀ ਪ੍ਰਕਿਰਿਆ ਦੌਰਾਨ ਇੰਟਰਨੈਸ਼ਨਲ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਤੇ ਜਰੂਰਤਮੰਦਾਂ ਦੀ ਮਦਦ ਕਰਨ ਅਤੇ ਕਿਸ ਇਲਾਕੇ ਵਿੱਚ ਪ੍ਰੌਜੈਕਟਸ ਕਰਨੇ ਚਾਹੀਦੇ ਹਨ, ਇਸ ਬਾਰੇ ਵੀ ਮੁੱਖ ਮਹਿਮਾਨ ਵੱਲੋਂ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ।

ਇਸ ਪ੍ਰੋਗਰਾਮ ਦੀ ਰੂਪ-ਰੇਖਾ ਨੂੰ ਨਾਯਾਬ ਸ਼ਾਇਰੀਆਂ ਨਾਲ ਨਿਭਾਉਣ ਦੀ ਸੇਵਾ ਐਮ.ਜੇ.ਐਫ. ਲਾਇਨ ਜੇ.ਐਸ. ਰਾਹੀ ਅਤੇ ਐਮ.ਜੇ.ਐਫ. ਲਾਇਨ ਵੀ.ਕੇ. ਪੁਣਆਨੀ ਵੱਲੋਂ ਨਿਭਾਈ ਗਈ। ਅੰਤ ਵਿੱਚ ਜੋਨ ਚੇਅਰਪਰਸਨ ਲਾਇਨ ਅਮਨਦੀਪ ਸਿੰਘ ਗੁਲਾਟੀ ਵੱਲੋਂ ਮੁੱਖ ਮਹਿਮਾਨ, ਰੀਜਨ ਚੇਅਰਮੈਨ, ਜ਼ੋਨ ਚੇਅਰਪਰਸਨਸ, ਮੈਂਬਰ ਸਾਹਿਬਾਨ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਸਮਾਗਮ ਸਮਾਪਤ ਹੋਇਆ। 

Leave a Reply

Your email address will not be published. Required fields are marked *