Breaking News
Smart Media Dashmesh Insurance Point

CPWD ਜੇਈ ਐਸੋਸੀਏਸ਼ਨ ਵੱਲੋਂ ਕੇਂਦਰੀ ਸਦਨ ‘ਚ ਖੂਨਦਾਨ ਕੈਂਪ ਆਯੋਜਿਤ

ਕੈਂਪ ਵਿੱਚ 182 ਯੂਨਿਟ ਖੂਨ ਇਕੱਠਾ ਕੀਤਾ ਗਿਆ

ਚੰਡੀਗੜ੍ਹ, 18 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਕੇਂਦਰੀ ਲੋਕ ਨਿਰਮਾਣ ਵਿਭਾਗ, ਇੰਜੀਨੀਅਰਜ਼ ਐਸੋਸੀਏਸ਼ਨ ਇੰਡੀਆ, ਚੰਡੀਗੜ੍ਹ ਬ੍ਰਾਂਚ ਦੁਆਰਾ ਕੇਂਦਰੀ ਸਦਨ, ਸੈਕਟਰ 9ਏ, ਚੰਡੀਗੜ੍ਹ ਵਿੱਚ 28ਵਾਂ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਪੀਜੀਆਈ ਚੰਡੀਗੜ੍ਹ ਦੇ ਡਾ. ਦਿਵਜੋਤ ਸਿੰਘ ਲਾਂਬਾ ਦੀ ਟੀਮ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਕੇਂਦਰੀ ਲੋਕ ਨਿਰਮਾਣ ਵਿਭਾਗ, ਚੰਡੀਗੜ੍ਹ ਦੇ ਚੀਫ ਇੰਜੀਨੀਅਰ ਸ਼੍ਰੀ ਰਾਜੀਵ ਸ਼ਰਮਾ ਨੇ ਇਸ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਭਾਰਤ ਰਤਨ ਨਾਲ ਸਨਮਾਨਿਤ ਸਰ ਐੱਮ ਵਿਸਵੇਸਵਰੈਯਾ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਭੇਂਟ ਕੀਤੀ।

ਇੰਜੀਨੀਅਰਜ਼ ਐਸੋਸੀਏਸ਼ਨ ਇੰਡੀਆ, ਚੰਡੀਗੜ੍ਹ ਦੇ ਪ੍ਰੈਜੀਡੈਂਟ ਸ਼੍ਰੀ ਰੋਹਿਤ ਕੁਮਾਰ ਨੇ ਦੱਸਿਆ ਕਿ ਖੂਨਦਾਨ ਨਾਲ ਤੁਸੀਂ ਨਾ ਸਿਰਫ਼ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹੋ, ਬਲਕਿ ਖੂਨਦਾਨ ਕਰਨ ਨਾਲ ਖੁਦ ਨੂੰ ਵੀ ਤੰਦਰੁਸਤ ਰੱਖਣ ਵਿੱਚ ਸਹਾਇਤਾ ਮਿਲਦੀ ਹੈ।

ਸਕੱਤਰ ਤ੍ਰਿਪਤੀ ਰੰਜਨ ਅਤੇ ਕੇਤਨ ਚੌਧਰੀ ਨੇ ਸਾਰੇ ਖੂਨਦਾਨ ਕਰਤਾਵਾਂ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਬਲੱਡ ਡੋਨੇਸ਼ਨ ਕੈਂਪ ਵਿੱਚ ਸੀਪੀਡਬਲਿਊਡੀ, ਕੇਂਦਰੀ ਸਦਨ ਅਤੇ ਆਲੇ-ਦੁਆਲੇ ਦੇ ਭਵਨਾਂ ਦੇ ਵਿਭਿੰਨ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਹਿੱਸਾ ਲਿਆ। ਉਨ੍ਹਾਂ ਨੇ ਦੱਸਿਆ ਕਿ ਕੈਂਪ ਵਿੱਚ ਪਿਛਲੇ ਸਾਲ 177 ਯੂਨਿਟ ਦੇ ਮੁਕਾਬਲੇ ਇਸ ਸਾਲ 182 ਯੂਨਿਟ ਖੂਨ ਇਕੱਠਾ ਕੀਤਾ ਗਿਆ।

Leave a Reply

Your email address will not be published. Required fields are marked *