Breaking News
Smart Media Dashmesh Mohali Walk Smart Media Insurance Point Hardev Singh Ubha

ਰੇਲਵੇ ਅੰਡਰਬ੍ਰਿਜ ਹੇਠਾਂ ਕਾਰ ਡੁੱਬਣ ਕਾਰਨ ਬੈਂਕ ਮੈਨੇਜਰ ਅਤੇ ਕੈਸ਼ੀਅਰ ਦੀ ਹੋਈ ਮੌਤ

ਫਰੀਦਾਬਾਦ, 14 ਸਤੰਬਰ, ਪੰਜਾਬੀ ਦੁਨੀਆ ਬਿਊਰੋ :

ਹਰਿਆਣਾ ਦੇ ਫਰੀਦਾਬਾਦ ‘ਚ ਭਾਰੀ ਮੀਂਹ ਕਾਰਨ ਰੇਲਵੇ ਅੰਡਰਬ੍ਰਿਜ ‘ਚ ਪਾਣੀ ਭਰ ਗਿਆ। ਇਸ ਦੌਰਾਨ ਪਾਣੀ ਵਿੱਚ ਇੱਕ ਐਕਸਯੂਵੀ 700 ਕਾਰ ਡੁੱਬ ਗਈ, ਜਿਸ ਵਿੱਚ ਸਵਾਰ ਐਚਡੀਐਫਸੀ ਬੈਂਕ ਦੇ ਮੈਨੇਜਰ ਅਤੇ ਕੈਸ਼ੀਅਰ ਦੀ ਮੌਤ ਹੋ ਗਈ। ਮੌਤ ਦਾ ਕਾਰਨ ਕਾਰ ਦੇ ਸੈਂਟਰ ਲਾਕਿੰਗ ਸਿਸਟਮ ਦਾ ਸ਼ਾਟ ਹੋਣਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਉਹ ਸਮੇਂ ਸਿਰ ਬਾਹਰ ਨਹੀਂ ਨਿਕਲ ਸਕੇ।

ਮ੍ਰਿਤਕਾਂ ਦੇ ਨਾਲ ਬੈਂਕ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਆਦਿਤਿਆ ਨੇ ਦੱਸਿਆ ਕਿ ਪੁਣਿਆ ਸ਼੍ਰੇ ਸ਼ਰਮਾ ਗੁਰੂਗ੍ਰਾਮ ਦੇ ਸੈਕਟਰ 31 ਵਿੱਚ ਐਚਡੀਐਫਸੀ ਬ੍ਰਾਂਚ ਵਿੱਚ ਮੈਨੇਜਰ ਤੇ ਵਿਰਾਜ ਦਿਵੇਦੀ ਕੈਸ਼ੀਅਰ ਸਨ। ਮੈਨੇਜਰ ਬੈਂਕ ਯੂਨੀਅਨ ਦਾ ਪ੍ਰਧਾਨ ਵੀ ਸੀ। ਪੁਣਿਆ ਸ਼੍ਰੇ ਸ਼ਰਮਾ ਫਰੀਦਾਬਾਦ ਦੇ ਓਮੈਕਸ ਸਿਟੀ ਵਿਚ ਰਹਿੰਦਾ ਸੀ ਅਤੇ ਵਿਰਾਜ ਗੁਰੂਗ੍ਰਾਮ ਵਿਚ ਰਹਿੰਦਾ ਸੀ।

ਇਸ ਦੌਰਾਨ ਉੱਤਰ ਪ੍ਰਦੇਸ਼ ਭਾਰੀ ਮੀਂਹ ਕਾਰਨ 48 ਘੰਟਿਆਂ ਵਿੱਚ 21 ਲੋਕਾਂ ਦੀ ਮੌਤ ਹੋ ਗਈ। ਸੂਬੇ ‘ਚ ਕਈ ਥਾਵਾਂ ‘ਤੇ ਗੰਗਾ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਬੁੰਦੇਲਖੰਡ ਦੇ ਜਾਲੌਨ, ਮਹੋਬਾ ਅਤੇ ਲਲਿਤਪੁਰ ‘ਚ ਵੀ ਨਦੀਆਂ ‘ਚ ਤੇਜ਼ੀ ਹੈ। ਝਾਂਸੀ ‘ਚ 3 ਦਿਨਾਂ ‘ਚ 267 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *