
ਰਾਂਚੀ, 7 ਸਤੰਬਰ, ਪੰਜਾਬੀ ਦੁਨੀਆ ਬਿਊਰੋ :
ਝਾਰਖੰਡ ਸਰਕਾਰ ਨੇ ਇਕ ਅਹਿਮ ਪਹਿਲਕਦਮੀ ਕਰਦਿਆਂ 65 ਸਾਲ ਤੋਂ ਵੱਧ ਉਮਰ ਦੇ ਵਕੀਲਾਂ ਨੂੰ ਹਰ ਮਹੀਨੇ 7 ਹਜ਼ਾਰ ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਹੁਣ ਤੱਕ, ਜਿਹੜੇ ਵਕੀਲਾਂ ਨੇ ਆਪਣਾ ਲਾਇਸੈਂਸ ਸਰੰਡਰ ਕੀਤਾ ਸੀ, ਉਨ੍ਹਾਂ ਨੂੰ ਐਡਵੋਕੇਟ ਵੈਲਫੇਅਰ ਫੰਡ ਵਿੱਚੋਂ 7,000 ਰੁਪਏ ਮਿਲਦੇ ਸਨ। ਹੁਣ ਝਾਰਖੰਡ ਦੀ ਸੂਬਾ ਸਰਕਾਰ ਵੀ 7 ਹਜ਼ਾਰ ਰੁਪਏ ਦੇਵੇਗੀ। ਮਤਲਬ ਇਨ੍ਹਾਂ ਵਕੀਲਾਂ ਨੂੰ ਹੁਣ 14 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ।
ਝਾਰਖੰਡ ਕੈਬਨਿਟ ਨੇ ਸ਼ੁੱਕਰਵਾਰ ਨੂੰ ਵਕੀਲਾਂ ਲਈ ਦੋ ਫਾਇਦੇਮੰਦ ਫੈਸਲੇ ਲਏ ਹਨ। ਸਰਕਾਰ ਹੁਣ ਨਵੇਂ ਵਕੀਲਾਂ ਨੂੰ ਪਹਿਲੇ ਤਿੰਨ ਸਾਲਾਂ ਲਈ ਹਰ ਮਹੀਨੇ 2500 ਰੁਪਏ ਵਜ਼ੀਫ਼ੇ ਵਜੋਂ ਵੀ ਦੇਵੇਗੀ।