Breaking News
Smart Media Dashmesh Mohali Walk Smart Media Insurance Point Hardev Singh Ubha

ਲਾਇਨਜ਼ ਕਲੱਬ ਮੋਹਾਲੀ ਵੱਲੋਂ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਅਤੇ ਸਕੂਲ ਬੈਗ ਵੰਡੇ

ਮੋਹਾਲੀ, 30 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਅੱਜ ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ:) ਅਤੇ ਲੀਓ ਕਲੱਬ ਸਮਾਈਲਿੰਗ ਮੋਹਾਲੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਔਜਲਾ ਖਾਨਪੁਰ (ਖਰੜ) ਮੋਹਾਲੀ ਵਿਖੇ ਲੋਇਨੈਸਟਿਕ ਸਾਲ 2024-25 ਦੇ ਨਵੇਂ ਪ੍ਰੋਜੈਕਟ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਐਲੀਮੈਂਟਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਹੋਰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ।

ਇਸ ਸਮਾਗਮ ਵਿੱਚ ਲਾਇਨ ਅਮਿਤ ਨਰੂਲਾ ਪ੍ਰਧਾਨ, ਲਾਇਨ ਰਜਿੰਦਰ ਚੌਹਾਨ ਸੈਕਟਰੀ, ਲਾਇਨ ਸ਼ਾਮ ਲਾਲ ਗਰਗ ਖਜਾਨਚੀ, ਲਾਇਨ ਜਸਵਿੰਦਰ ਸਿੰਘ, ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਜਤਿੰਦਰ ਪਾਲ ਸਿੰਘ (ਪ੍ਰਿੰਸ), ਲਾਇਨ ਜਤਿੰਦਰ ਬਾਂਸਲ, ਲੀਓ ਗੁਰਪ੍ਰੀਤ ਸਿੰਘ ਨਵੇਂ ਮੈਂਬਰਾਂ ਸਮੇਤ ਸ਼ਾਮਿਲ ਹੋਏ।

ਲਾਇਨ ਅਮਿਤ ਨਰੂਲਾ ਪ੍ਰਧਾਨ ਵਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਅਗਰ ਕੋਈ ਵੀ ਮੁਸ਼ਕਲ ਆਵੇ ਤਾਂ ਉਹ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣਗੇ। ਇਸ ਉਪਰੰਤ ਲਾਇਨ ਸ਼ਾਮ ਲਾਲ ਗਰਗ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਅਤੇ ਸਕੂਲ ਬੈਗ ਵੰਡਣ ਦੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *