Breaking News
Smart Media Dashmesh Insurance Point

ਭਗਤ ਪੂਰਨ ਸਿੰਘ ਸੁਸਾਇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੌਦੇ ਲਗਾਏ

ਮੋਹਾਲੀ, 24 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਕਲਾਂ ਵਿਖੇ ਆਪਣੇ ਮਿਸ਼ਨ ‘ਭਗਤ ਪੂਰਨ ਸਿੰਘ ਹਰਿਆਵਲ ਲਹਿਰ’ ਤਹਿਤ ਸਕੂਲ ਦੇ ਗਰਾਊਂਡ ਵਿਚ ਇਕ ਟ੍ਰਿਵੈਣੀ (ਬੋਹੜ, ਪਿੱਪਲ ਅਤੇ ਨਿੰਮ) ਸਮੇਤ ਵੱਖ ਵੱਖ ਤਰ੍ਹਾਂ ਦੇ ਗਿਆਰਾਂ ਬੂਟੇ ਲਗਾਏ ਗਏ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰੈਸ ਸਕੱਤਰ ਸਾਥੀ ਧਰਮਪਾਲ ਹੁਸ਼ਿਆਪੁਰੀ ਨੇ ਦੱਸਿਆ ਕਿ ਇਹ ਸਾਰੇ ਪੌਦੇ ਸੁਸਾਇਟੀ ਮੈਂਬਰਾਂ ਅਤੇ ਸਟਾਫ ਨੇ ਆਪਣੀ ਦੇਖ ਰੇਖ ਹੇਠ ਸਕੂਲ ਦੇ ਬੱਚਿਆਂ ਤੋਂ ਲਗਵਾਏ। ਬੱਚਿਆਂ ਨੇ ਪੌਦੇ ਲਾਉਣ ਵਿਚ ਡੂੰਘੀ ਦਿਲਚਸਪੀ ਦਿਖਾਈ। ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਅਤੇ ਜਨਰਲ ਸਕੱਤਰ ਹਰਦੇਵ ਸਿੰਘ ਕਲੇਰ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਇਹ ਮਿਸ਼ਨ ਲਗਾਤਾਰ ਜਾਰੀ ਰੱਖਿਆ ਜਾਵੇਗਾ। ਜਿਹੜੇ ਸਕੂਲਾਂ ਵਿਚ ਬੂਟੇ ਲਗਾਏ ਜਾ ਰਹੇ ਹਨ, ਉਥੇ ਸੁਸਾਇਟੀ ਮੈਂਬਰਾਂ ਵੱਲੋਂ ਹਰ ਮਹੀਨੇ ਦੇਖ ਰੇਖ ਲਈ ਗੇੜਾ ਲਗਾਇਆ ਜਾਇਆ ਕਰੇਗਾ।

ਸਕੂਲ ਇੰਚਾਰਜ ਮੈਡਮ ਅਮਨਦੀਪ ਕੌਰ ਨੇ ਸੁਸਾਇਟੀ ਮੈਂਬਰਾਂ ਦਾ ਇਸ ਨੇਕ ਕੰਮ ਲਈ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਲਗਾਏ ਗਏ ਸਾਰੇ ਪੌਦਿਆਂ ਦੀ ਵਧੀਆ ਢੰਗ ਨਾਲ ਸਾਂਭ ਸੰਭਾਲ ਕੀਤੀ ਜਾਵੇਗਾ।

ਇਸ ਸਮੇਂ ਸੁਸਾਇਟੀ ਮੈਂਬਰ ਸੁਰਿੰਦਰ ਸਿੰਘ, ਨਛੱਤਰ ਸਿੰਘ ਖਿਆਲਾ, ਬਲਬੀਰ ਸਿੰਘ, ਬੀਬੀ ਅਮਰਜੀਤ ਕੌਰ, ਸਕੂਲੀ ਬੱਚੇ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *