Breaking News
Dashmesh GS Electricals Verka Smart Media Insurance Point Tav Prasad

ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਦੇ 15 ਡੱਬੇ ਪਟੜੀ ਤੋਂ ਉਤਰੇ, 2 ਦੀ ਮੌਤ, 2 ਦਰਜਨ ਤੋਂ ਵੱਧ ਜ਼ਖ਼ਮੀ

ਗੋਂਡਾ, 18 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਯੂਪੀ ਦੇ ਗੋਂਡਾ ਵਿੱਚ ਵਾਪਰੇ ਇੱਕ ਰੇਲ ਹਾਦਸੇ ‘ਚ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਦੇ 15 ਡੱਬੇ ਪਟੜੀ ਤੋਂ ਉਤਰ ਗਏ ਹਨ। ਇਨ੍ਹਾਂ ਵਿੱਚੋਂ 4 ਪਲਟ ਗਏ ਹਨ। ਇਸ ਹਾਦਸੇ ‘ਚ ਦੋ ਯਾਤਰੀਆਂ ਦੀ ਮੌਤ ਹੋਣ ਦੀ ਸੂਚਨਾ ਹੈ ਜਦਕਿ 2 ਦਰਜਨ ਤੋਂ ਵੱਧ ਯਾਤਰੀ ਜ਼ਖਮੀ ਹੋਏ ਹਨ।

ਰੇਲਵੇ ਅਧਿਕਾਰੀ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚ ਗਏ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਟਰੇਨ ਚੰਡੀਗੜ੍ਹ ਤੋਂ ਆ ਰਹੀ ਸੀ। ਇਹ ਹਾਦਸਾ ਜਿਲਾਹੀ ਰੇਲਵੇ ਸਟੇਸ਼ਨ ਦੇ ਵਿਚਕਾਰ ਗੋਸਾਈ ਦਿਹਵਾ ਵਿਖੇ ਵਾਪਰਿਆ।

ਡਿਬਰੂਗੜ੍ਹ ਐਕਸਪ੍ਰੈਸ (15904) ਚੰਡੀਗੜ੍ਹ ਤੋਂ ਡਿਬਰੂਗੜ੍ਹ ਤੱਕ ਚੱਲਦੀ ਹੈ। ਇਹ ਟਰੇਨ ਰਾਤ 11:39 ‘ਤੇ ਚੰਡੀਗੜ੍ਹ ਤੋਂ ਰਵਾਨਾ ਹੋਈ। ਵੀਰਵਾਰ ਦੁਪਹਿਰ ਨੂੰ ਜਦੋਂ ਰੇਲਗੱਡੀ ਗੋਂਡਾ ਅਤੇ ਬਸਤੀ ਦੇ ਵਿਚਕਾਰ ਜਿਲਾਹੀ ਸਟੇਸ਼ਨ ਪਹੁੰਚੀ ਤਾਂ ਰੇਲਗੱਡੀ ਪਟੜੀ ਤੋਂ ਉਤਰ ਗਈ। ਇਸ ਤੋਂ ਬਾਅਦ ਟਰੇਨ ਦੀਆਂ ਬੋਗੀਆਂ ਪਲਟ ਗਈਆਂ। ਟਰੇਨ ‘ਚ ਸਫਰ ਕਰ ਰਹੇ ਇਕ ਯਾਤਰੀ ਨੇ ਦੱਸਿਆ ਕਿ ਇਹ ਹਾਦਸਾ ਗੋਂਡਾ ਤੋਂ 20 ਕਿਲੋਮੀਟਰ ਦੂਰ ਦੁਪਹਿਰ ਕਰੀਬ 2.30 ਵਜੇ ਵਾਪਰਿਆ।

Leave a Reply

Your email address will not be published. Required fields are marked *