Breaking News
Smart Media Dashmesh Insurance Point

ਐਲ.ਕੇ. ਅਡਵਾਨੀ ਦੀ ਸਿਹਤ ਵਿਗੜੀ, ਮੁੜ ਹਸਪਤਾਲ ‘ਚ ਦਾਖ਼ਲ

ਨਵੀਂ ਦਿੱਲੀ, 4 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਬੁੱਧਵਾਰ ਦੇਰ ਸ਼ਾਮ ਇੰਦਰਪ੍ਰਸਥ ਅਪੋਲੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। 96 ਸਾਲਾ ਸਾਬਕਾ ਉਪ ਪ੍ਰਧਾਨ ਮੰਤਰੀ ਅਡਵਾਨੀ ਨੂੰ ਏਮਜ਼ ਵਿੱਚ ਰਾਤ ਭਰ ਠਹਿਰਣ ਤੋਂ ਛੁੱਟੀ ਮਿਲਣ ਬਾਅਦ ਮੁੜ ਇੰਦਰਪ੍ਰਸਥ ਅਪੋਲੋ ਹਸਪਤਾਲ ਭਰਤੀ ਕਰਵਾਇਆ ਗਿਆ।

ਅਪੋਲੋ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਅਡਵਾਨੀ ਨੂੰ ਨਿਊਰੋਲੋਜੀ ਵਿਭਾਗ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਡਵਾਨੀ, ਸੀਨੀਅਰ ਕੰਸਲਟੈਂਟ (ਨਿਊਰੋਲੋਜੀ) ਡਾਕਟਰ ਵਿਨੀਤ ਸੂਰੀ ਦੀ ਦੇਖ-ਰੇਖ ਹੇਠ ਹਨ। ਉਹਨਾਂ ਦੀ ਬਿਮਾਰੀ ਦੇ ਵੇਰਵੇ ਅਜੇ ਤੱਕ ਜਨਤਕ ਨਹੀਂ ਕੀਤੇ ਗਏ।

Leave a Reply

Your email address will not be published. Required fields are marked *