Breaking News
Dashmesh GS Electricals Verka Smart Media Insurance Point Tav Prasad

ਲਾਇਨਜ਼ ਕਲੱਬ ਮੋਹਾਲੀ ਅਤੇ ਲਾਇਨਜ਼ ਕਲੱਬ ਦਿਸ਼ਾ ਵੱਲੋਂ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ

ਮੋਹਾਲੀ, 2 ਜੁਲਾਈ, ਪੰਜਾਬੀ ਦੁਨੀਆ ਬਿਊਰੋ : 

ਲਾਇਨਜ਼ ਕਲੱਬ ਮੋਹਾਲੀ ਅਤੇ ਲਾਇਨਜ਼ ਕਲੱਬ ਦਿਸ਼ਾ ਵੱਲੋਂ ਸਾਂਝੇ ਤੌਰ ਤੇ ਹੋਟਲ ਜੋਡਿਇਕ, ਫੇਜ਼-5, ਮੋਹਾਲੀ ਵਿਖੇ ਸਮਾਜ ਦੀ ਸੇਵਾ ਕਰਨ ਵਾਲੇ ਕੁਝ ਡਾਕਟਰਾਂ ਦਾ ਸਨਮਾਨ ਕਰਦੇ ਹੋਏ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ।

ਇਸ ਦਿਨ ਨੂੰ ਯਾਦਗਾਰੀ ਬਣਾਉਂਦੇ ਹੋਏ ਮੋਹਾਲੀ ਕਲੱਬਜ਼ ਅਤੇ ਲਾਇਨ ਆਹੁਦੇਦਾਰਾਂ ਵਲੋਂ ਮੁੱਖ ਮਹਿਮਾਨ ਸਿਵਲ ਸਰਜਨ ਮੋਹਾਲੀ ਦੇ ਡਾ. ਦਵਿੰਦਰ ਕੁਮਾਰ ਪੁਰੀ ਨੂੰ ਇੱਕ ਪੌਦਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਜੀ ਆਇਆਂ ਨੂੰ ਕਿਹਾ।

ਇਸ ਦਿਨ ਨੂੰ ਮੁੱਖ ਰੱਖਦਿਆਂ ਵੱਖ ਵੱਖ ਫੀਲਡ ਦੇ ਮਾਹਿਰ ਡਾਕਟਰਾਂ ਨੂੰ ਜਿੰਨਾਂ ਵਿੱਚ ਮੁੱਖ ਤੌਰ ਤੇ ਡਾ. ਐਚ.ਐਸ. ਚੀਮਾ ਐਸ ਐਮ ਓ, ਸਿਵਲ ਹਸਪਤਾਲ ਮੁਹਾਲੀ,  ਡਾ: ਅਮਿਤ ਅਗਰਵਾਲ (ਹੈੱਡ, ਡੈਂਟਲ ਵਿਭਾਗ, ਮੋਹਾਲੀ),  ਡਾ. ਗਗਨਦੀਪ ਕੌਰ ਬੱਲ (ਹੋਮੀਓਪੈਥਿਕ ਮੈਡੀਕਲ ਅਫਸਰ), ਡਾ: ਆਇਨਾ ਗਿੱਲ (ਸਟੇਟ ਆੱਫ ਆਰਟ ਡੈਟਲ ਕਲਿਨਿਕ), ਡਾ: ਨੀਰਜ ਗਰਗ (ਸ਼ੁਗਰ ਦੇ ਮਾਹਿਰ, ਸੈਕਟਰ-82, ਮੋਹਾਲੀ), ਡਾ: ਅਮਨਦੀਪ ਸਿੰਘ (ਡੀ. ਐਮ. ਨਿਊਰੋਲੋਜਿਸਟ), ਡਾ. ਗਗਨਦੀਪ ਕੌਰ ਪ੍ਰੋਫੈਸਰ, ਬਲੱਡ ਬੈਂਕ, ਜੀਐਮਸੀਐਚ-32), ਡਾ. ਸੁਚੇਤ ਸੱਚਦੇਵ (ਇੰਚਾਰਜ, ਬਲੱਡ ਬੈਂਕ, PGIMER), ਡਾ. ਅਮਨਦੀਪ ਕੌਰ (ਹੋਮੀਓਪੈਥਿਕ ਮੈਡੀਕਲ ਅਫਸਰ), ਡਾ. ਰਵਿੰਦਰ ਕੌਰ (ਮੁਖੀ ਰੈਡੀਡੀਆਗਨੌਸਿਸ, ਜੀਐਮਸੀਐਚ-32),  ਡਾ. ਮਨਪ੍ਰੀਤ ਸਿੰਘ (ਮੈਡੀਕਲ ਅਫਸਰ, ਸਿਵਲ ਹਸਪਤਾਲ ), ਡਾ. ਚਰਨਦੀਪ ਸਿੰਘ ਸਾਹਨੀ (ਪੈਥੋਲੋਜਿਸਟ, ਹੈਲੀਕਸ ਪੈਥ ਲੈਬ), ਡਾ. ਸੁਭਾਸ਼ ਸਤੀਜਾ (ਡੈਂਟਲ ਸਰਜਨ), ਡਾ. ਗੁਰਿੰਦਰਜੀਤ ਸਿੰਘ (ਐਮ.ਡੀ. ਮੈਡੀਸੀਨ), ਡਾ. ਪਰਮਜੀਤ ਸਿੰਘ (ਬੱਚਿਆਂ ਦੇ ਮਾਹਿਰ), ਡਾ. ਸੁਰਿੰਦਰ ਕੌਰ ਗੰਭੀਰ (Sr. Consultant: Obst. & Gynae) ਨੂੰ ਸਨਮਾਨਿਤ ਕੀਤਾ ਗਿਆ।

ਲਾਇਨਜ਼ ਕਲੱਬ ਮੋਹਾਲੀ ਦੇ ਪ੍ਰਧਾਨ ਲਾਇਨ ਅਮਿਤ ਨਰੂਲਾ ਅਤੇ ਲਾਇਨਜ਼ ਕਲੱਬ ਦਿਸ਼ਾ ਦੇ ਪ੍ਰਧਾਨ ਲਾਇਨ ਤਜਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ.  ਦਵਿੰਦਰ ਕੁਮਾਰ ਪੂਰੀ (ਸਿਵਲ ਸਰਜਨ, ਮੋਹਾਲੀ) ਨੇ  ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਵੱਲੋਂ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ, ਇਨਡੋਰ ਪਲਾਂਟ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਮਰੀਕ ਸਿੰਘ ਮੋਹਾਲੀ, ਡਿਸਟ੍ਰੀਕ ਦੇ ਜ਼ੋਨ ਚੇਅਰਪਰਸਨ ਐਮ.ਜੇ.ਐਫ. ਲਾਇਨ ਅਮਨਦੀਪ ਸਿੰਘ ਗੁਲਾਟੀ, ਕਲੱਬ ਦੇ ਸਕੱਤਰ ਰਾਜਿੰਦਰ ਚੋਹਾਨ, ਖ਼ਜ਼ਾਨਚੀ ਲਾਇਨ ਸ਼ਾਮ ਲਾਲ, ਲਾਇਨ ਜੇ.ਐਸ. ਰਾਹੀ, ਲਾਇਨ ਹਰਿੰਦਰਪਾਲ ਸਿੰਘ ਹੈਰੀ, ਲਾਇਨ ਜਸਵਿੰਦਰ ਸਿੰਘ, ਲਾਇਨ ਅਮਰਜੀਤ ਸਿੰਘ ਬਜਾਜ, ਲਾਇਨ ਗੁਰਚਰਨ ਸਿੰਘ, ਲਾਇਨ ਵਿੱਗ ਅਤੇ ਕਲੱਬ ਦੇ ਹੋਰ ਅਹੁਦੇਦਾਰ ਸਾਹਿਬਾਨ ਅਤੇ ਮੈਂਬਰ ਸਾਹਿਬਾਨ ਮੌਜੂਦ ਰਹੇ।

ਅੰਤ ਵਿੱਚ ਜੋਨ ਚੇਅਰਮੈਨ ਲਾਇਨ ਅਮਨਦੀਪ ਸਿੰਘ ਗੁਲਾਟੀ ਨੇ  ਡੀ.ਸੀ.ਬੀ. ਬੈਂਕ, ਫੇਜ-11 ਦੇ ਬ੍ਰਾਂਚ ਹੈੱਡ ਗੋਰਵ ਖੰਨਾ ਅਤੇ ਸਟਾਫ ਵਲੋਂ  ਵਿਸ਼ੇਸ਼ ਯੋਗਦਾਨ ਦੇਣ ਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *