Breaking News
Smart Media Dashmesh Insurance Point

ਟ੍ਰਾਈਸਿਟੀ ਵਿਚ ਪਏ ਤੇਜ਼ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ

ਚੰਡੀਗੜ੍ਹ, 2 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਚੰਡੀਗੜ੍ਹ ਸਮੇਤ ਨਾਲ ਲਗਦੇ ਇਲਾਕੇ ਮੋਹਾਲੀ ਤੇ ਪੰਚਕੂਲਾ ਵਿਚ ਅੱਜ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਅਤੇ ਅੱਜ ਸਵੇਰੇ ਤੇਜ਼ ਬਾਰਸ਼ ਹੋਈ। ਇਸ ਦੌਰਾਨ ਕਈ ਸੜਕਾਂ ਤੇ ਚੌਕਾਂ ਵਿਚ ਪਾਣੀ ਭਰ ਗਿਆ। ਸੈਕਟਰ 18 ਤੋਂ 19 ਨੂੰ ਵੰਡਦੀ ਸੜਕ ’ਤੇ ਪਾਣੀ ਭਰ ਗਿਆ ਜਿਸ ਕਾਰਨ ਦੋ ਪਹੀਆ ਅਤੇ ਹੋਰ ਵਾਹਨ ਮਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਅੱਜ ਦੇ ਮੀਂਹ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਇਸ ਮੀਂਹ ਨਾਲ ਪਾਰਾ ਵੀ ਤਿੰਨ ਡਿਗਰੀ ਤੱਕ ਹੇਠਾਂ ਡਿੱਗ ਗਿਆ ਹੈ। ਚੰਡੀਗੜ੍ਹ ਵਿਚ ਮੌਨਸੂਨ ਦੋ ਦਿਨ ਦੇਰ ਨਾਲ ਪੁੱਜਿਆ ਹੈ। ਮੌਸਮ ਵਿਭਾਗ ਵਲੋਂ ਅਗਲੇ ਤਿੰਨ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਪੰਜਾਬ ਵਿੱਚ ਵੀ ਕਈ ਥਾਈਂ ਮੀਂਹ ਪੈਣ ਦੀਆਂ ਖਬਰਾਂ ਹਨ।

Leave a Reply

Your email address will not be published. Required fields are marked *