Breaking News
Dashmesh GS Electricals Verka Smart Media Insurance Point Tav Prasad

ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਵੇਵ ਇਸਟੇਟ ਮੋਹਾਲੀ ਵਿਖੇ ਲੰਗਰ ਲਗਾਇਆ

ਐਸ ਪੀ ਓਝਾ ਤੇ ਦੀਪਤੀ ਓਝਾ ਨੂੰ ਸ਼ਾਲ ਦੇਕੇ ਸਨਮਾਨਿਤ ਕੀਤਾ

ਮੋਹਾਲੀ, 1 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਪ੍ਰਧਾਨ ਐਸ ਪੀ ਓਝਾ ਨੇ ਅੱਜ ਆਪਣੀ ਪ੍ਰਧਾਨਗੀ ਦੀ ਸ਼ੁਰੂਆਤ ਦੇ ਪਹਿਲੇ ਦਿਨ ਵੇਵ ਇਸਟੇਟ ਸੈਕਟਰ 85 ਮੋਹਾਲੀ ਵਿਖੇ ਚਾਹ, ਮੱਠੀਆਂ ਤੇ ਬਿਸਕੁੱਟ ਦਾ ਲੰਗਰ ਲਗਾ ਕੇ ਕੀਤੀ। ਲੰਗਰ ਦੀ ਸੇਵਾ ਭਾਜਪਾ ਆਗੂ ਤੇ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਮੈਂਬਰ ਹਰਦੇਵ ਸਿੰਘ ਉੱਭਾ ਵੱਲੋ ਕੀਤੀ ਗਈ।

ਇਸ ਮੌਕੇ ਹਾਜਰ ਸੰਗਤ ਨੂੰ ਸੰਬੋਧਿਤ ਕਰਦਿਆਂ ਕਲੱਬ ਦੇ ਪ੍ਰਧਾਨ ਐਸ ਪੀ ਓਝਾ ਨੇ ਕਿਹਾ ਕਿ ਕਲੱਬ ਦੇ ਮੈਬਰਾਂ ਨੇ ਉਹਨਾ ਨੂੰ ਜੋ ਜਿੰਮੇਵਾਰੀ ਦਿੱਤੀ ਹੈ ਉਹ ਤਨਦੇਹੀ ਨਾਲ ਨਿਭਾਉਣਗੇ ਤੇ ਕਲੱਬ ਨੂੰ ਨਵੀਆ ਬੁਲੰਦੀਆਂ ‘ਤੇ ਲੈ ਕੇ ਜਾਣਗੇ। ਇਸ ਮੌਕੇ ਕਲੱਬ ਦੇ ਪ੍ਰਧਾਨ ਐਸ ਪੀ ਓਝਾ ਤੇ ਉਹਨਾਂ ਦੀ ਪਤਨੀ ਕਲੱਬ ਮੈਂਬਰ ਦੀਪਤੀ ਓਝਾ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਹਰਦੇਵ ਸਿੰਘ ਉੱਭਾ ਨੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਕਲੱਬ ਦੇ ਮੈਂਬਰ ਡੀਐਸ ਵਿਰਕ, ਦੀਪਤੀ ਓਝਾ, ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਕੁਮਾਰ ਸ਼ਰਮਾ, ਭਾਜਪਾ ਆਗੂ ਗੁਲਸ਼ਨ ਸੂਦ, ਸੁਰਿੰਦਰ ਕੱਕੜ, ਜੋਗਿੰਦਰ ਭਾਟੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੈਕਟਰ ਨਿਵਾਸੀ ਤੇ ਵੇਵ ਇਸਟੇਟ ਦੇ ਕਰਮਚਾਰੀ ਹਾਜ਼ਰ ਸਨ।

Leave a Reply

Your email address will not be published. Required fields are marked *