Breaking News
Smart Media Dashmesh Mohali Walk Smart Media Insurance Point Hardev Singh Ubha

ਲਾਇਨਜ਼ ਕਲੱਬ ਅਤੇ ਲਿਉ ਕਲੱਬ ਮੋਹਾਲੀ ਨੇ ਰਿਸ਼ੀ ਅਪਾਰਟਮੈਂਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਕਲੱਬ ਅਤੇ ਸੋਸਾਇਟੀ ਮੈਂਬਰਾਂ ਵੱਲੋਂ ਪਾਰਕ ਵਿੱਚ ਛਾਂਦਾਰ ਅਤੇ ਮੈਡੀਸੀਨਲ ਪੌਦੇ ਲਾ ਕੇ ਰੁੱਖ ਲਗਾਓ ਮੁਹਿੰਮ ਦੀ ਕੀਤੀ ਸ਼ੁਰੂਆਤ

ਮੋਹਾਲੀ, 21 ਜੂਨ, ਪੰਜਾਬੀ ਦੁਨੀਆ ਬਿਊਰੋ :

ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ:) ਅਤੇ ਲਿਉ ਕਲੱਬ ਮੋਹਾਲੀ ਸਮਾਈਲਿੰਗ ਨੇ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ, ਰਿਸ਼ੀ ਅਪਾਰਟਮੈਂਟ, ਸੈਕਟਰ-70, ਮੋਹਾਲੀ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ।

ਇਸ ਮੌਕੇ ਯੋਗ ਗੁਰੂ ਸ਼੍ਰੀ ਮਨਮੋਹਨ ਸਿੰਘ ਵੱਲੋਂ ਮੌਜੂਦ ਮੈਂਬਰਾਂ ਨੂੰ 45 ਮਿੰਟਾਂ ਦਾ ਯੋਗਾ ਅਭਿਆਸ ਕਰਵਾਇਆ ਗਿਆ ਅਤੇ ਸਿਹਤ ਨੂੰ ਤੰਦਰੂਸਤ ਰੱਖਣ ਲਈ ਯੋਗ ਦੀ ਮਹੱਤਤਾ ਬਾਰੇ ਵੀ ਜਾਣੂੰ ਕਰਵਾਇਆ ਗਿਆ। ਇਸ ਮੌਕੇ ਸੋਸਾਇਟੀ ਦੀ ਮਹਿਲਾਂਵਾਂ ਨੇ ਮੁੱਖ ਤੌਰ ਤੇ ਇਸ ਸੈਸ਼ਨ ਵਿੱਚ ਯੋਗਦਾਨ ਪਾਇਆ।

ਇਸ ਦੌਰਾਨ ਯੋਗ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਲੱਬ ਮੈਂਬਰਾਂ ਅਤੇ ਸੋਸਾਇਟੀ ਮੈਂਬਰਾਂ ਵੱਲੋਂ ਸੋਸਾਇਟੀ ਪਾਰਕ ਵਿੱਚ ਛਾਂਦਾਰ ਅਤੇ ਮੈਡੀਸੀਨਲ ਪਲਾਂਟ ਲਾ ਕੇ ਰੁੱਖ ਲਗਾਓ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਨਾਲ ਹੀ ਸੋਸਾਇਟੀ ਮੈਂਬਰਾਂ ਨੂੰ ਬੂਟੇ ਵੰਡੇ ਗਏ ਅਤੇ ਮੈਂਬਰਾਂ ਵੱਲੋਂ ਵਾਤਾਵਰਣ ਨੂੰ ਹਰਾ-ਭਰਾ ਰੱਖਣ ਦਾ ਪ੍ਰਣ ਵੀ ਲਿਆ ਗਿਆ।

ਇਸ ਮੌਕੇ ਲਾਇਨਜ਼ ਕਲੱਬ ਵੱਲੋਂ ਕਲੱਬ ਪ੍ਰਧਾਨ ਲਾਇਨ ਅਮਨਦੀਪ ਸਿੰਘ ਗੁਲਾਟੀ, ਜੋਨ ਚੇਅਰਪਰਸਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਕਲੱਬ ਸਕੱਤਰ ਲਾਇਨ ਅਮਿਤ ਨਰੂਲਾ, ਲਾਇਨ ਜਸਵਿੰਦਰ ਸਿੰਘ, ਲਾਇਨ ਐਨ. ਐਸ. ਦਾਲਮ, ਲਾਇਨ ਕੁਲਦੀਪ ਸਿੰਘ ਅਤੇ ਲਿੳ ਕਲੱਬ ਤੋਂ ਕਲੱਬ ਵਾਈਸ ਪ੍ਰਧਾਨ ਲਿੳ ਜਾਫ਼ਿਰ ਅਹਿਮਦ, ਸਕੱਤਰ ਲਿੳ ਗੁਰਪ੍ਰੀਤ ਸਿੰਘ, ਖ਼ਜ਼ਾਨਚੀ ਲਿੳ ਆਯੂਸ਼ ਭਸੀਨ, ਲਿੳ ਹਰਦੀਪ ਸਿੰਘ, ਲਿੳ ਅਨੁਰਾਗ, ਸੋਸਾਇਟੀ ਪ੍ਰਧਾਨ ਸਚਿਨ ਰਾਏਜ਼ਾਦਾ, ਨਿਤਿਨ ਰਾਘਵ (ਇਨਟਰਨੈਸ਼ਨਲ ਫਿਟਨਸ ਕੋਚ) ਅਤੇ ਸੋਸਾਇਟੀ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *