Breaking News
Smart Media Dashmesh Insurance Point

HP : ਬੱਸ ਹਾਦਸੇ ਵਿੱਚ ਡਰਾਈਵਰ-ਕੰਡਕਟਰ ਸਮੇਤ 4 ਲੋਕਾਂ ਦੀ ਮੌਤ

ਸ਼ਿਮਲਾ, 21 ਜੂਨ, ਪੰਜਾਬੀ ਦੁਨੀਆ ਬਿਊਰੋ :

ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਦੀ ਇੱਕ ਬੱਸ ਸ਼ਿਮਲਾ ਜ਼ਿਲ੍ਹੇ ਦੇ ਜੁਬਲ ਨੇੜੇ ਅੱਜ ਸਵੇਰੇ ਹਾਦਸਾਗ੍ਰਸਤ ਹੋ ਗਈ। ਇਸ ਦੁਰਘਟਨਾ ਵਿਚ ਚਾਰ ਲੋਕਾਂ ਦੇ ਮਾਰੇ ਜਾਣ ਅਤੇ ਤਿੰਨ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਜ਼ਖਮੀਆਂ ਨੂੰ ਇਲਾਜ ਲਈ ਰੋਹੜੂ ਹਸਪਤਾਲ ਲਿਆਂਦਾ ਗਿਆ ਹੈ।

ਜਾਣਕਾਰੀ ਮੁਤਾਬਕ ਇਹ ਬੱਸ ਜੁਬਲ ਦੇ ਕੁਡੂ ਤੋਂ ਗਿਲਟਾਡੀ ਜਾ ਰਹੀ ਸੀ ਅਤੇ ਸਵੇਰੇ 7.45 ਵਜੇ ਦੇ ਕਰੀਬ ਇਹ ਬੇਕਾਬੂ ਹੋ ਕੇ ਕਰੀਬ 200 ਮੀਟਰ ਹੇਠਾਂ ਜਾ ਡਿੱਗੀ। ਇਹ ਬੱਸ ਉਪਰਲੀ ਸੜਕ ਤੋਂ ਹੇਠਲੀ ਸੜਕ ’ਤੇ ਜਾ ਡਿੱਗੀ, ਜਿੱਥੇ ਬੱਸ ਦਾ ਅੱਧਾ ਹਿੱਸਾ ਹਵਾ ਵਿੱਚ ਲਟਕ ਗਿਆ। ਜੇਕਰ ਬੱਸ ਇੱਥੇ ਨਾ ਰੁਕੀ ਹੁੰਦੀ ਤਾਂ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਅਤੇ ਮਰਨ ਵਾਲਿਆਂ ਦੀ ਤਦਾਦ ਹੋਰ ਵੱਧ ਸਕਦੀ ਸੀ।

ਦੁਰਘਟਨਾ ਸਮੇਂ ਬੱਸ ਡਰਾਈਵਰ ਅਤੇ ਕੰਡਕਟਰ ਸਮੇਤ ਕੁੱਲ ਸੱਤ ਲੋਕ ਸਵਾਰ ਸਨ। ਇਨ੍ਹਾਂ ਵਿਚ ਬੱਸ ਦੇ ਡਰਾਈਵਰ ਅਤੇ ਕੰਡਕਟਰ, ਇਕ ਨੇਪਾਲੀ ਵਿਅਕਤੀ ਅਤੇ ਧਾਂਸਰ ਦੀ ਰਹਿਣ ਵਾਲੀ ਇਕ ਔਰਤ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਹੋਰ ਜ਼ਖਮੀ ਹੋ ਗਏ ਹਨ। ਸਥਾਨਕ ਲੋਕਾਂ ਅਤੇ ਪੁਲਿਸ ਨੇ ਜ਼ਖਮੀਆਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ ਹੈ।

Leave a Reply

Your email address will not be published. Required fields are marked *