Breaking News
Dashmesh GS Electricals Verka Smart Media Insurance Point Tav Prasad

ਖੇਤੀਬਾੜੀ ਵਿਭਾਗ ਦੀ ਸਮੂਹ ਸਾਧ ਸੰਗਤ ਵੱਲੋਂ ਠੰਡੇ ਮਿੱਠੇ ਜਲ ਅਤੇ ਕੜਾਹ-ਪ੍ਰਸ਼ਾਦ ਦੀ ਛਬੀਲ ਲਗਾਈ

ਮੋਹਾਲੀ, 18 ਜੂਨ, ਪੰਜਾਬੀ ਦੁਨੀਆ ਬਿਊਰੋ :

ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਕੜਾਹ ਪ਼ਸਾਦ ਤੇ ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਹ ਛਬੀਲ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਸ਼ਾਮ 4 ਵਜੇ ਤੱਕ ਚੱਲਦੀ ਰਹੀ।

ਇਸ ਮੌਕੇ ਖੇਤੀਬਾੜੀ ਭਵਨ ਦੀ ਸਮੂਹ ਸਾਧ ਸੰਗਤ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ, 6 ਫੇਜ਼ ਮੋਹਾਲੀ ਵਿਖੇ ਲਗਾਈ ਗਈ। ਇਸ ਦੌਰਾਨ ਠੰਡੇ ਮਿੱਠੇ ਜਲ ਤੋਂ ਇਲਾਵਾ ਕੜਾਹ ਪ੍ਰਸਾਦ ਅਤੇ ਕਾਲੇ ਛੋਲਿਆਂ ਦਾ ਪ੍ਰਸਾਦ ਵੀ ਵਰਤਾਇਆ ਗਿਆ। ਛਬੀਲ ਦੀ ਸ਼ੁਰੁਆਤ ਵਾਹਿਗੁਰੂ ਦਾ ਓਟ ਆਸਰਾ ਲੈਂਦਿਆਂ ਅਰਦਾਸ ਕਰਨ ਉਪਰੰਤ ਕੀਤੀ ਗਈ। ਵਿਭਾਗ ਦੇ ਮੁੱਖੀ ਸ੍ਰੀ ਜ਼ਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਪੰਜਾਬ, ਸ੍ਰੀ ਨਰਿੰਦਰ ਸਿੰਘ ਬੈਨੀਪਾਲ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੀ.ਪੀ.), ਸ੍ਰੀ ਜਗਦੀਸ਼ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਇੰਜੀਨੀਅਰਿੰਗ), ਸ੍ਰੀ ਗੁਰਜੀਤ ਸਿੰਘ ਬਰਾੜ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਇੰਨਪੁਟਸ) ਅਤੇ ਹੋਰ ਅਧਿਆਕਰੀਆ ਅਤੇ ਕਰਮਚਾਰੀਆ ਵੱਲੋਂ ਛਬੀਲ ਵਰਤਾ ਕੇ ਉਦਘਾਟਨ ਕੀਤਾ ਗਿਆ।

ਇਸ ਦੌਰਾਨ ਮੁਲਾਜਮ ਆਗੂ ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਕਰਮਜੀਤ ਸਿੰਘ, ਜ਼ਸਵਿੰਦਰ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਭੁਪਿੰਦਰ ਸਿੰਘ, ਹਰਮੇਸ਼ ਸਿੰਘ, ਮਨਮੋਹਨ ਕੌਰ, ਦੀਪਤੀ, ਜ਼ਸਵੀਰ ਕੌਰ, ਪਰਵੇਸ਼ ਕੁਮਾਰੀ, ਪ੍ਰਿੰਸੀ, ਨਿਸ਼ਾ ਰਾਣੀ, ਹਰਿੰਵੰਦਰ ਕੌਰ ਸਮੇਤ ਪ੍ਰੇਮ ਚੰਦ ਅਤੇ ਕਰਤਾਰ ਸਿੰਘ ਪਾਲ ਆਦਿ ਆਗੂਆਂ ਨੇ ਕਿਹਾ ਕਿ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਜ਼ਬਰ-ਜੁਲਮ ਖਿਲਾਫ ਸ਼ਹਾਦਤ ਦੇ ਕੇ ਜੋ ਸ਼ਹੀਦੀ ਪ੍ਰਾਪਤ ਕੀਤੀ, ਉਹ ਲਾਮਿਸਾਲ ਹੈ। ਗੁਰੂ ਜੀ ਨੇ ਸੰਗਤਾਂ ਨੂੰ ਹੱਕ ਸੱਚ ਦੀ ਆਵਾਜ ਤੇ ਪੈਰ੍ਹਾ ਦੇਣ ਦੀ ਪ੍ਰੇਰਨਾ ਦਿੱਤੀ। ਇਸ ਦੌਰਾਨ ਆਉਣ-ਜਾਣ ਵਾਲੀਆਂ ਰਾਹਗੀਰ ਸੰਗਤਾਂ ਵੱਲੋਂ ਜਲ ਅਤੇ ਪ੍ਰਸਾਦ ਛੱਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀ ਗਈਆਂ।

Leave a Reply

Your email address will not be published. Required fields are marked *