Breaking News
Dashmesh GS Electricals Verka Smart Media Insurance Point Tav Prasad

ਲਿਓ ਕਲੱਬ ਵਲੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਸਮਰ ਕੈਂਪ ਦਾ ਸਫਲ ਆਯੋਜਨ

ਮੋਹਾਲੀ, 6 ਜੂਨ, ਪੰਜਾਬੀ ਦੁਨੀਆ ਬਿਊਰੋ :

ਲਿਓ ਕਲੱਬ ਮੋਹਾਲੀ ਸਮਾਇਲਿੰਗ ਵੱਲੋਂ ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਅਮਰਦਾਸ ਪਬਲਿਕ ਸਕੂਲ, ਉਦਯੋਗਿਕ ਖੇਤਰ, ਫੇਜ਼-7, ਮੋਹਾਲੀ ਵਿੱਚ ਮਜ਼ਦੂਰ ਵਰਗ ਪਰਿਵਾਰਾਂ ਦੇ ਪੜ੍ਹਦੇ ਬੱਚਿਆਂ ਨਾਲ 10 ਦਿਨਾਂ ਤੋਂ ਚੱਲ ਰਹੇ ਸਮਰ ਕੈਂਪ ਦੀ ਸਮਾਪਤੀ ਮੌਕੇ ਇਕ ਰੰਗਾਰੰਗ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਲਿਓ ਕਲੱਬ ਦੇ ਮੈਂਬਰਾਂ ਵੱਲੋਂ ਆਰਟ ਅਤੇ ਕਰਾਫਟ, ਡਾਂਸ, ਮਿਉਜਿਕ, ਪੇਂਟਿੰਗ ਅਤੇ ਇੰਗਲਿਸ਼ ਸਪੀਕਿੰਗ ਵਰਗੇ ਵੱਖ-ਵੱਖ ਐਕਟੀਵਿਟਿਸ/ਕੋਰਸਾਂ ਨਾਲ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਗਈ।

ਉਪਰੰਤ ਸਮਾਪਤੀ ਸਮਾਰੋਹ ਦੌਰਾਨ ਬੱਚਿਆਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ, ਜੋ ਸ਼ਲਾਘਾਯੋਗ ਸਨ। ਲਿਓ ਕਲੱਬ ਵੱਲੋਂ ਕਲੱਬ ਦੇ ਵਾਈਸ ਪ੍ਰਧਾਨ ਲਿਓ ਜਾਫਿਰ ਅਲੀ, ਸਕੱਤਰ ਲਿਓ ਗੁਰਪ੍ਰੀਤ ਸਿੰਘ, ਖਜ਼ਾਨਚੀ ਲਿਓ ਆਯੂਸ਼ ਭਸੀਨ ਅਤੇ ਪੀ.ਆਰ.ੳ. ਲਿਓ ਹਰਦੀਪ ਸਿੰਘ ਨੇ ਇਸ ਸਮਰ ਕੈਂਪ ਵਿੱਚ ਆਪਣਾ ਪੂਰਨ ਸਹਿਯੋਗ ਦੇ ਕੇ ਇਸ ਕੈਂਪ ਨੂੰ ਸਫ਼ਲ ਬਣਾਇਆ। ਇਸ ਸਿਖਲਾਈ ਮੁਹਿੰਮ ਦੌਰਾਨ ਸਕੂਲ ਦੇ ਪ੍ਰਿੰਸੀਪਲ ਮੈਡਮ ਭੁਪਿੰਦਰ ਕੌਰ ਅਤੇ ਸਟਾਫ ਨੇ ਵੀ ਪੂਰਨ ਸਹਿਯੋਗ ਦਿੱਤਾ।

ਲਾਇਨਜ਼ ਕਲੱਬ ਵੱਲੋ ਇਸ ਨਿਵੇਕਲੇ ਕਾਰਜ ਵਿੱਚ ਸਹਿਯੋਗ ਕਰਦੇ ਹੋਏ ਕੈਂਪ ਦੌਰਾਨ ਸਮੂਹ ਹਾਜ਼ਰ ਬੱਚਿਆਂ ਨੂੰ ਸਰਟੀਫਿਕੇਟ ਅਤੇ ਸਟੇਸ਼ਨਰੀ ਵੰਡ ਕੇ ਸਨਮਾਨਤ ਕੀਤਾ ਅਤੇ ਅਖ਼ੀਰ ਵਿਚ ਬੱਚਿਆਂ ਲਈ ਰਿਫਰੈਧਮੈਂਟ ਵੀ ਦਿੱਤੀ ਗਈ।

ਇਸ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਲੈਣ ਲਈ ਲਾਇਨਜ਼ ਕਲੱਬ ਵੱਲੋਂ ਕਲੱਬ ਦੇ ਪ੍ਰਧਾਨ ਲਾਇਨ ਅਮਨਦੀਪ ਸਿੰਘ ਗੁਲਾਟੀ, ਸਕੱਤਰ ਲਾਇਨ ਅਮਿਤ ਨਰੂਲਾ, ਕਲੱਬ ਦੇ ਚਾਰਟਰ ਮੈਂਬਰ ਅਤੇ ਸ਼ਹਿਰ ਦੇ ਡਿਪਟੀ ਮੇਅਰ ਲਾਇਨ ਕੇ.ਐਸ. ਬੇਦੀ, ਲਿਓ ਕਲੱਬ ਸਲਾਹਕਾਰ ਲਾਇਨ ਜਸਵਿੰਦਰ ਸਿੰਘ, ਖਜਾਨਚੀ ਲਾਇਨ ਰਾਜਿੰਦਰ ਚੌਹਾਨ, ਲਾਇਨ ਐਨ.ਐਸ. ਦਾਲਮ, ਲਾਇਨ ਰਾਕੇਸ਼ ਗਰਗ, ਲਾਇਨ ਜੇ.ਪੀ. ਸਿੰਘ ਪ੍ਰਿੰਸ ਅਤੇ ਹੋਰ ਪੱਤਵੰਤੇ ਸੱਜਣ ਮੌਜੂਦ ਸਨ।

Leave a Reply

Your email address will not be published. Required fields are marked *