Breaking News
Smart Media Dashmesh Insurance Point

ਗੁ: ਪਾਉਂਟਾ ਸਾਹਿਬ ਗਏ 3 ਨੌਜਵਾਨਾਂ ਦੀ ਯਮੁਨਾ ਨਦੀ ‘ਚ ਡੁੱਬਣ ਨਾਲ ਮੌਤ

ਚੰਡੀਗੜ੍ਹ, 3 ਜੂਨ, ਪੰਜਾਬੀ ਦੁਨੀਆ ਬਿਊਰੋ:

ਗੁਰਦੁਆਰਾ ਪਾਉਂਟਾ ਸਾਹਿਬ ਦਰਸ਼ਨ ਕਰਨ ਗਏ 3 ਦੋਸਤਾਂ ਦੀ ਯਮੁਨਾ ਨਦੀ ਵਿੱਚ ਇਸ਼ਨਾਨ ਕਰਨ ਸਮੇਂ ਪਾਣੀ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਹੈ। ਇਨ੍ਹਾਂ ਵਿੱਚ ਦੋ ਨੌਜਵਾਨ ਡੇਰਾਬੱਸੀ ਅਤੇ ਇੱਕ ਚੰਡੀਗੜ੍ਹ ਦਾ ਵਸਨੀਕ ਸੀ। ਮ੍ਰਿਤਕਾਂ ਦੀ ਪਛਾਣ 22 ਸਾਲਾ ਧੀਰੇਂਦਰ ਸਿੰਘ ਸੈਣੀ ਉਰਫ ਪ੍ਰਿੰਸ ਵਾਸੀ ਜੀ.ਬੀ.ਪੀ. ਰੋਜ਼ਵੁੱਡ-1, ਡੇਰਾਬੱਸੀ; 21 ਸਾਲਾ ਰਾਘਵ ਮਿਸ਼ਰਾ ਵਾਸੀ ਰੋਜ਼ਵੁੱਡ ਕਾਲੋਨੀ-2, ਬਰਵਾਲਾ ਰੋਡ, ਡੇਰਾਬੱਸੀ ਅਤੇ 21 ਸਾਲਾ ਅਭਿਸ਼ੇਕ ਆਜ਼ਾਦ ਵਾਸੀ ਸੈਕਟਰ-9 ਡੀ, ਚੰਡੀਗੜ੍ਹ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਾਉਂਟਾ ਸਾਹਿਬ ਪੁਲਿਸ ਨੂੰ ਸ਼ਾਮ ਕਰੀਬ 6 ਵਜੇ ਤਿੰਨ ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਮਿਲੀ। ਪਤਾ ਲੱਗਾ ਹੈ ਕਿ ਇੱਕ ਨੂੰ ਡੁੱਬਦਾ ਦੇਖ ਕੇ ਬਚਾਉਣ ਆਏ ਦੋ ਦੋਸਤ ਵੀ ਯਮੁਨਾ ਨਦੀ ਦੇ ਪਾਣੀ ਵਿੱਚ ਡੁੱਬ ਗਏ। ਗੋਤਾਖੋਰਾਂ ਦੀ ਮੱਦਦ ਨਾਲ ਇਕ ਘੰਟੇ ਬਾਅਦ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦੀਆਂ ਲਾਸ਼ਾਂ ਨੂੰ ਪਾਉਂਟਾ ਸਾਹਿਬ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਦੇ ਪਾਉਂਟਾ ਸਾਹਿਬ ਪਹੁੰਚਣ ‘ਤੇ ਅਗਲੇਰੀ ਕਾਰਵਾਈ ਉਪਰੰਤ ਤਿੰਨਾਂ ਦੋਸਤਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ।

ਇਹ ਤਿੰਨੋਂ ਨੌਜਵਾਨ ਡੇਰਾਬੱਸੀ ਦੇ ਧਰਿੰਦਰ ਦੀ ਥਾਰ ਜੀਪ ਵਿੱਚ ਕਰੀਬ 2 ਵਜੇ ਪਾਉਂਟਾ ਸਾਹਿਬ ਗਏ ਸਨ। ਮੱਥਾ ਟੇਕਣ ਤੋਂ ਬਾਅਦ ਉਹ ਗੁਰਦੁਆਰੇ ਦੇ ਦਰਿਆ ਘਾਟ ਦੀਆਂ ਪੌੜੀਆਂ ਤੋਂ ਹੇਠਾਂ ਉਤਰੇ ਤਾਂ ਯਮੁਨਾ ਵਿਚ ਨਹਾਉਣ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ। ਕਾਫੀ ਸਮੇਂ ਬਾਅਦ ਗੋਤਾਖੋਰਾਂ ਦੀ ਟੀਮ ਨੂੰ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਨਦੀ ‘ਚੋਂ ਮਿਲੀਆਂ। ਮੌਕੇ ‘ਤੇ ਨੌਜਵਾਨਾਂ ਦੇ ਕੱਪੜੇ ਅਤੇ ਮੋਬਾਈਲ ਫੋਨ ਬਰਾਮਦ ਕਰ ਲਏ ਗਏ ਸਨ।

Leave a Reply

Your email address will not be published. Required fields are marked *