Breaking News
Smart Media Dashmesh Mohali Walk Smart Media Insurance Point Hardev Singh Ubha

ਲੋਕ ਸਭਾ ਚੋਣਾਂ : 6ਵੇਂ ਪੜਾਅ ਦੌਰਾਨ 61.2% ਵੋਟਿੰਗ ਦਰਜ

ਪੱਛਮੀ ਬੰਗਾਲ ‘ਚ ਸਭ ਤੋਂ ਵੱਧ 79.47% ਅਤੇ ਉੱਤਰ ਪ੍ਰਦੇਸ਼ ‘ਚ ਸਭ ਤੋਂ ਘੱਟ 54.03% ਮਤਦਾਨ ਹੋਇਆ

ਨਵੀਂ ਦਿੱਲੀ, 26 ਮਈ, ਪੰਜਾਬੀ ਦੁਨੀਆ ਬਿਊਰੋ :

ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਵਿੱਚ 61.20 ਪ੍ਰਤੀਸ਼ਤ ਮਤਦਾਨ ਹੋਇਆ। ਰਾਤ ​​11:45 ਵਜੇ ਤੱਕ ਇਕੱਠੇ ਕੀਤੇ ਅੰਕੜਿਆਂ ਅਨੁਸਾਰ, ਹੁਣ ਤੱਕ ਦੇ ਸਾਰੇ ਪੜਾਵਾਂ ਵਿੱਚੋਂ ਇਹ ਸਭ ਤੋਂ ਘੱਟ ਹੈ। ਪੰਜਵੇਂ ਪੜਾਅ ਵਿੱਚ ਮਤਦਾਨ ਥੋੜ੍ਹਾ ਵੱਧ 62.20 ਫੀਸਦੀ ਰਿਹਾ ਸੀ। ਚੋਣ ਕਮਿਸ਼ਨ ਨੇ ਕਿਹਾ ਕਿ ਇਹ ਅੰਕੜੇ ਅੰਦਾਜ਼ਨ ਹਨ ਅਤੇ ਅੱਪਡੇਟ ਕੀਤੇ ਜਾਣਗੇ। ਸ਼ਨੀਵਾਰ ਨੂੰ 8 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 58 ਸੀਟਾਂ ‘ਤੇ ਛੇਵੇਂ ਪੜਾਅ ‘ਚ ਵੋਟਿੰਗ ਹੋਈ। 2019 ਦੀਆਂ ਆਮ ਚੋਣਾਂ ਵਿੱਚ, ਉਸੇ ਪੜਾਅ (ਸੱਤ ਰਾਜਾਂ ਵਿੱਚ 59 ਸੀਟਾਂ) ਲਈ ਮਤਦਾਨ 64.4 ਪ੍ਰਤੀਸ਼ਤ ਰਿਹਾ ਸੀ।

ਆਖਰੀ ਪੜਾਅ ‘ਚ ਪੱਛਮੀ ਬੰਗਾਲ ‘ਚ ਸਭ ਤੋਂ ਵੱਧ 79.47 ਫੀਸਦੀ ਅਤੇ ਉੱਤਰ ਪ੍ਰਦੇਸ਼ ‘ਚ ਸਭ ਤੋਂ ਘੱਟ 54.03 ਫੀਸਦੀ ਵੋਟਿੰਗ ਦਰਜ ਕੀਤੀ ਗਈ। ਜਦੋਂਕਿ ਬਿਹਾਰ ਵਿੱਚ 55.24%, ਹਰਿਆਣਾ ਵਿੱਚ 60.4%, ਜੰਮੂ-ਕਸ਼ਮੀਰ ਵਿੱਚ 54.3%, ਝਾਰਖੰਡ ਵਿੱਚ 63.76%, ਦਿੱਲੀ ਵਿੱਚ 57.67% ਅਤੇ ਉੜੀਸਾ ਵਿੱਚ 69.56% ਵੋਟਾਂ ਪਈਆਂ।

ਲੋਕ ਸਭਾ ਚੋਣਾਂ ਦੇ ਛੇ ਪੜਾਅ 25 ਮਈ ਤੱਕ ਪੂਰੇ ਹੋ ਚੁੱਕੇ ਹਨ। ਹੁਣ ਆਖਰੀ ਪੜਾਅ, 7ਵੇਂ ਗੇੜ ਦੌਰਾਨ 8 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 57 ਸੰਸਦੀ ਹਲਕਿਆਂ ਵਿੱਚ 1 ਜੂਨ ਨੂੰ ਵੋਟਿੰਗ ਹੋਣੀ ਹੈ, ਜਦਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

Leave a Reply

Your email address will not be published. Required fields are marked *